ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ ਦੀ ਧਰਤੀ ਤੇ ਪੰਜਾਬੀ ਆਪਣੀ ਮਿਹਨਤ ਸਦਕਾ ਰੁਤਬਾ ਬਣਾ ਰਹੇ ਹਨ। ਇਸ ਕੜੀ ਚ ਇਕ ਹੋਰ ਪੰਜਾਬੀ ਨੌਜਵਾਨ ਦਾ ਨਾਂ ਜੁੜ ਗਿਆ ਹੈ। ਦਸ ਦਈਏ ਕਿ ਉੜਮੁੜ ਟਾਂਡਾ ਦਾ ਰਹਿਣ ਵਾਲਾ ਨੌਜਵਾਨ ਅਮਰੀਕਾ ਦੇ ਟਰੇਸੀ ਚ ਪਾਰਕਸ ਐੰਡ ਕਮਿਊਨਿਟੀ ਸਰਵਿਸਿਜ ਕਮਿਸ਼ਨ ਦਾ ਕਮਿਸ਼ਨਰ ਬਣਨ ਦਾ ਮਾਨ ਹਾਸਿਲ ਕੀਤਾ ਹੈ। ਜਿਸ ਕਾਰਨ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ ਇਕ ਹੋਰ ਮਿਸਾਲ ਕਾਇਮ ਕਰ ਦਿੱਤੀ ਹੈ।
ਅਮਰੀਕਾ ਚ ਕਮਿਸ਼ਨਰ ਬਣਨ ਵਾਲੇ ਇਹ ਪਹਿਲਾ ਪੰਜਾਬੀ ਸਿੱਖ ਵਿਅਕਤੀ ਹਨ। ਉੱਥੇ ਹੀ ਦੂਜੇ ਪਾਸੇ ਰਾਜਦੀਪ ਦੀ ਇਸ ਸਫਲਤਾ ਤੇ ਸਿੱਖ ਭਾਈਚਾਰੇ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਨਾਲ ਹੀ ਰਾਜਦੀਪ ਦੇ ਮਾਪੇ ਖੁਸੀ ਨਾਲ ਭਰੇ ਹੋਏ ਹਨ। ਇਸ ਖੁਸ਼ੀ ਦੀ ਕੜੀ ਚ ਰਿਸ਼ਤੇਦਾਰ ਮੁੰਹ ਮਿੱਠਾ ਕਰਵਾ ਖੁਸ਼ੀ ਜਾਹਿਰ ਕਰ ਰਹੇ ਹਨ। ਰਾਜਦੀਪ ਦੀ ਇਸ ਸਫਲਤਾ ਦਾ ਕਹਿਣਾ ਹੈ ਕਿ ਉਹਨਂ ਦੇ ਬੇਟੇ ਨੇ ਆਪਣੀ ਇਸ ਸਫਲਤਾ ਦੇ ਨਾਲ ਉਹਨਾਂ ਦੇ ਨਾਂਅ ਨੂੰ ਰੋਸ਼ਨ ਕੀਤਾ ਹੈ।

