ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀ ਕਾਨੂੰਨ ਵਿਵਸਥਾ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਚ ਆ ਚੁੱਕੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇਕ ਔਰਤ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।
https://www.youtube.com/watch?v=VipB3N6Cl-o
ਇਹ ਘਟਨਾ ਗੁਰਦਾਸਪੁਰ ਦੇ ਪਿੰਡ ਤਲਵਾੜਾ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਔਰਤ ਦੇ ਗੁਆਂਢੀ ਨੇ ਉਸਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ।
ਦਸ ਦਈਏ ਕਿ ਗੁਆਂਢੀ ਨੇ ਔਰਤ ਨੂੰ ਵਾਲਾਂ ਦੇ ਨਾਲ ਫੜ੍ਹ ਕੇ ਘੜੀਸ-ਘੜੀਸ ਕੇ ਕੁੱਟਮਾਰ ਕੀਤੀ। ਇਹਨਾਂ ਹੀ ਨਹੀਂ ਔਰਤ ਦੇ ਨਾਲ ਨਾਲ ਉਸਦੇ ਪਰਿਵਾਰ ਦੇ ਨਾਲ ਵੀ ਗੁਆਂਢੀ ਨੇ ਕੁੱਟਮਾਰ ਕੀਤੀ।


