ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਫਲਾਇਓਵਰ ਤੋਂ ਇਕ ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਰੇਵਲੇ ਲਾਈਨ ਤੇ ਡਿੱਗ ਜਾਣ ਨਾਲ ਇਕ ਭਿਆਨਕ ਹਾਦਸਾ ਵਾਪਰਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਸਕੂਲ ਬੱਸ ਦਾ ਸਟੇਰਿੰਗ ਫੇਲ ਹੋ ਗਿਆ ਜਿਸ ਕਾਰਨ ਬੱਸ ਨੇ ਆਪਣਾ ਸਤੁੰਲਨ ਖੋਹ ਦਿੱਤਾ ਤੇ ਉਹ ਫਲਾਇਓਵਰ ਤੋਂ ਰੇਲਵੇ ਲਾਈਨ ਤੇ ਡਿੱਗ ਗਈ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਚ ਕਰੀਬ 20 ਸਕੂਲੀ ਬੱਚੇ ਸਵਾਰ ਸੀ। ਇਹਨਾਂ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ।
ਕਾਬਿਲੇਗੌਰ ਹੈ ਕਿ ਜੇਕਰ ਰੇਲਵੇ ਲਾਇਨ ਤੇ ਟਰੇਨ ਆ ਰਹੀ ਹੁੰਦੀ ਤਾਂ ਹੋਰ ਵੀ ਜਿਆਦਾ ਭਿਆਨਕ ਹਾਦਸਾ ਵਾਪਰ ਸਕਦਾ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।




