ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਬੀਤੇ ਦਿਨ ਪਾਣੀ ਨੂੰ ਲੈਕੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਸੀ। ਇਸਦੇ ਬਾਵਜੁਦ ਵੀ ਲੋਕਾਂ ਨੇ ਪਾਣੀ ਦੀ ਦੁਰਵਰਤੋਂ ਕਰਨ ਚ ਰੁਕੇ ਨਹੀਂ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ ਲਾਗੂ ਨਹੀ ਕੀਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਸਟਾਫ ਨੂੰ ਇਸ ਪਾਣੀ ਦੀ ਬਰਬਾਦੀ ਨੂੰ ਰੋਕਣ ਦੀ ਮੁਹਿੰਮ ਨੂੰ ਨਗਰ ਨਿਗਮ ਦੁਆਰਾ ਸੋਮਵਾਰ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਪਰ ਸਟਾਫ ਕੋਲ ਮੈਨੁਅਲ ਰਸੀਦਾਂ ਦੀਆਂ ਕਾਪੀਆਂ ਨਾ ਹੋਣ ਕਾਰਨ ਇਹ ਮੁਹਿੰਮ ਸ਼ੁਰੂ ਨਹੀਂ ਦਾ ਸਕੇਗੀ।
ਯਾਨੀ ਕਿ ਨਿਰਦੇਸ਼ ਤੋਂ ਬਾਅਦ ਵੀ ਅਜੇ ਲੋਕਾਂ ਤੋਂ ਪਾਣੀ ਦੀ ਬਰਬਾਦੀ ਕਰਨ ਤੇ ਜੁਰਮਾਨਾ ਵਸੂਲਿਆ ਨਹੀ ਜਾ ਸਕੇਗਾ। ਜਿਸ ਕਾਰਨ ਲੋਕਾਂ ਨੇ ਰੱਜ ਕੇ ਪਾਣੀ ਬਰਬਾਦੀ ਕਰਦੇ ਹੋਏ ਸੜਕਾਂ ਤੇ ਪਾਣੀ ਰੋਹੜਿਆ ਤੇ ਗੱਡੀਆਂ ਕਾਰਾਂ ਵੀ ਧੋਇਆ।

