ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਸਿੱਖਾਂ ਨੂੰ ਤੋਹਫਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਦੇਸ਼ ਦੇ ਉਪ ਰਾਸ਼ਟਰਪਤੀ ਵੈਕਈਆ ਨਾਇਡੂ ਵੱਲੋਂ ਸਿੱਖ ਸੰਗਤ ਨੂੰ ਤੋਹਫਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਦੇਸ਼ ਦੇ ਉਪ ਰਾਸ਼ਟਰਪਤੀ ਵੈਕਈਆ ਨਾਇਡੂ ਵੱਲੋਂ ਸਿੱਖ ਸੰਗਤ ਨੂੰ ਤੋਹਫਾ ਦੇਣਗੇ। ਦਸ ਦਈਏ ਕਿ ਵੈਕਈਆ ਨਾਇਡੂ ਅੱਜ ਸ਼ਾਮ ਤੱਕ ਸੋਨੇ ਦਾ ਕ ਵਿਸ਼ੇਸ਼ ਸਿੱਕਾ ਜਾਰੀ ਕਰਨਗੇ। ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹਿਣਗੇ। ਦਸ ਦਈਏ ਕਿ ਜਾਰੀ ਕੀਤੇ ਜਾਣ ਵਾਲਾ ਸਿੱਕ ਸਰਕਾਰੀ ਕੰਪਨੀ ਐਮਐਮਟੀਸੀ ਤੋਂ ਅਪਰੂਵਡ ਹੈ।

 Venkaiah Naidu

ਇਹ ਸਿੱਕਾ ਚਾਂਦੀ ਦਾ ਹੈ ਤੇ ਜਿਸਤੇ ਗੋਲਡਨ ਪਲੇਟ ਚੜ੍ਹਾਈ ਗਈ ਹੈ। ਉੱਥੇ ਹੀ ਜੇਕਰ ਇਸ ਸਿੱਕੇ ਦੀ ਬਣਤਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਿੱਕੇ ਤੇ ਇਕ ਓਕਾਂਰ ਦਾ ਸੰਦੇਸ਼ ਦਿੱਤਾ ਗਿਆ ਹੈ। ਸਿੱਕੇ ਦੇ ਦੂਜੀ ਸਾਈਡ ਤੇ ਨਨਕਾਣਾ ਸਾਹਿਬ ਦਿਖਾਇਆ ਗਿਆ ਹੈ। ਇਸ ਸਿੱਕੇ ਤੇ ਡਿਜਾਇਨ ਨੂੰ ਖਾਲਸਾ ਕਾਲਜ ਚ ਕੰਪੀਟੀਸ਼ਨ ਕਰਵਾਕੇ ਫਾਇਨਲ ਕੀਤਾ ਗਿਆ ਹੈ।

Coin

ਦਸ ਦਈਏ ਕਿ ਇਸ ਸਿੱਕਿਆਂ ਦੀ ਖਰੀਦ ਲਈ ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਚ ਕਾਂਉਟਰ ਲਾਏ ਜਾਣਗੇ। ਇਸ ਸਿੱਕੇ ਦਾ ਮੁੱਲ ਉਹਨਾਂ ਦੇ ਵਜ਼ਨ ਦੇ ਅਨੁਸਾਰ ਹੋਵੇਗਾ। ਸ਼ੁਰੂਆਤ ਚ ਇਸ ਸਿੱਕੇ ਦਾ ਮੁੱਲ 600 ਰੁਪਏ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਸਿੱਕੇ ਨੂੰ ਲੈਕੇ ਸਿੱਖ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

 

 

 

 

Leave a Reply

Your email address will not be published. Required fields are marked *