ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਸੱਚਾ ਸੋਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਆਰੋਪ ਚ 20 ਸਾਲਾਂ ਦੀ ਸਜ਼ਾ ਭੁਗਤ ਰਿਹਾ ਹੈ। ਨਾਲ ਹੀ ਰਾਮ ਰਹੀਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਚ ਵੀ ਆਰੋਪੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਰਾਮ ਰਹੀਮ ਤੇ ਕਈ ਹੋਰ ਮਾਮਲੇ ਵੀ ਚੱਲ ਰਹੇ ਹਨ। ਪਰ ਇਹਨਾਂ ਮਾਮਲੀਆਂ ਦੇ ਬਾਵਜੁਦ ਵੀ ਰਾਮ ਰਹੀਮ ਬਾਹਰ ਆਉਣ ਦੀ ਤਿਆਰੀ ਕਰ ਰਿਹਾ ਹੈ। ਜੀ ਹਾਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਮ ਰਹੀਮ ਬਾਹਰ ਆਉਣ ਦੀ ਤਿਆਰੀ ਕਰ ਰਿਹਾ ਹੈ।
ਇਹਨਾਂ ਹੀ ਨਹੀਂ ਰਾਮ ਰਹੀਮ ਨੇ ਇਸ ਸੰਬੰਧੀ ਪੈਰੋਲ ਵੀ ਪਾਈ ਹੈ। ਦਸ ਦਈਏ ਕਿ ਰਾਮ ਰਹੀਮ ਨੇ ਖੇਤੀਬਾੜੀ ਕਰਨ ਦੇ ਲਈ ਪੈਰੋਲ ਮੰਗੀ ਹੈ। ਜਿਸਤੇ ਕਾਰਵਾਈ ਕੀਤੀ ਜਾ ਰਹੀ ਹੈ।
ਪਰ ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਕੋਲ ਖੇਤੀ ਲਈ ਜਮੀਨ ਹੈ ਹੀ ਨਹੀਂ। ਉੱਥੇ ਹੀ ਮਿਲੀ ਹਰਿਆਣਾ ਸਰਕਾਰ ਰਾਮ ਰਹੀਮ ਦੇ ਪੈਰੋਲ ਤੇ ਕਾਫੀ ਦਰਿਆਦਿਲੀ ਦਿਖਾ ਰਹੀ ਹੈ। ਦੱਸਣਯੋਗ ਗੱਲ ਹੈ ਕਿ ਹਰਿਆਣਾ ਚ ਚੋਣਾਂ ਨੂੰ ਲੈਕੇ ਪਹਿਲਾ ਹੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
ਹਰਿਆਣਾ ਸਰਕਾਰ ਰਾਮ ਰਹੀਮ ਦੀ ਕਰਤੂਤਾ ਕਾਰਨ ਪਰੇਸ਼ਾਨ ਰਹੀ ਹੈ ਪਰ ਹੁਣ ਉਹ ਪਰੇਸ਼ਾਨ ਨਹੀਂ ਲੱਗ ਰਹੀ ਹੈ ਸਗੋ ਹਰਿਆਣਾ ਦੇ ਮੰਤਰੀ ਪੈਰੋਲ ਤੇ ਵਕਾਲਤ ਕਰ ਰਹੇ ਹੈ। ਖੈਰ ਹੁਣ ਦੇਖਣਾ ਇਹ ਹੋਵੇਗਾ ਕੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਸਕਦਾ ਹੈ ਜਾਂ ਫਿਰ ਅੰਦਰ ਹੀ ਰਹਿਣਾ ਪਵੇਗਾ। ਜਿਕਰ-ਏ-ਖਾਸ ਹੈ ਕਿ ਗੁਰਮੀਤ ਰਾਮ ਰਹੀਮ ਤੇ ਪਹਿਲਾ ਹੀ ਕਾਫੀ ਮਾਮਲੇ ਚੱਲ ਰਹੇ ਹਨ। ਇਹਨਾਂ ਤੋਂ ਇਲਾਵਾ ਰਾਮ ਰਹੀਮ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ 20 ਸਾਲ ਦੀ ਸਜਾ ਭੁਗਤ ਰਿਹਾ ਹੈ। ਨਾਲ ਹੀ ਉਹ ਹੁਣ ਪੱਤਕਾਰ ਛੱਤਰਪਤੀ ਦੇ ਕਤਲ ਮਾਮਲੇ ਚ ਵੀ ਦੋਸ਼ੀ ਕਰਾਰ ਹੈ।


