ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਤੋਂਂ ਬਾਅਦ ਕਈ ਮੰਤਰੀਆਂ ਦੇ ਵਿਭਾਗਾਂ ਨੂੰ ਬਦਲਿਆ ਗਿਆ। ਜਿਸ ਕਾਰਨ ਓਪੀ ਸੋਨੀ ਆਪਣਾ ਵਿਭਾਗ ਬਦਲੇ ਜਾਣ ਦੇ ਕਾਰਨ ਸੀਐੱਮ ਕੈਪਟਨ ਤੋਂ ਨਾਰਾਜ ਹੋ ਗਏ ਸੀ ਜਿਸ ਕਾਰਨ ਉਹਨਾਂ ਨੇ ਆਪਣਾ ਅਹੁਦਾ ਵੀ ਨਹੀਂ ਸਾਭਿਆ ਸੀ।
ਪਰ ਹੁਣ ਉਹਨਾਂ ਦੇ ਨਾਰਾਜਗੀ ਖਤਮ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਓਪੀ ਸੋਨੀ ਆਪਣਾ ਨਵਾਂ ਮਹਿਕਮੇ ਦਾ ਕਾਰਜਭਾਰ ਸਾਂਭਣਗੇ। ਦਸ ਦਈਏ ਕਿ ਓਪੀ ਸੋਨੀ ਮੈਡੀਕਲ ਐਜ਼ੂਕੇਸ਼ ਤੇ ਫੂਡ ਪ੍ਰੋਸੈਸਿੰਗ ਵਿਭਾਗ ਸੰਭਾਲਣਗੇ। ਦੱਸਣਯੋਗ ਗੱਲ ਹੈ ਕਿ ਪਹਿਲਾ ਓਪੀ ਸੋਨੀ ਦੇ ਕੋਲ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਸੀ।

