ਬਿੱਟੂ ਤੋਂ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਮਿਲਣ ਦੀ ਸੀ ਉਮੀਦ- IG

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੇ SIT ਦੇ ਮੈਂਬਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡੇਰਾ ਪ੍ਰੇਮੀ ਦੇ ਕਤਲ ਮਾਮਲੇ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੇ SIT ਦੇ ਮੈਂਬਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਡੇਰਾ ਪ੍ਰੇਮੀ ਦੇ ਕਤਲ ਮਾਮਲੇ ਚ ਆਈਜੀ ਦਾ ਕਹਿਣਾ ਹੈ ਕਿ ਜਲਦ ਹੀ ਬਿੱਟੂ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਰਾਮ ਰਹੀਮ ਤੋਂ ਪਹਿਲਾ ਬਿੱਟੂ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਮਿਲਣ ਦੀ ਉਮੀਦ ਸੀ।

dera premi

ਇਸ ਤੋਂ ਇਲਾਵਾ ਆਈਜੀ ਦਾ ਇਹ ਵੀ ਕਹਿਣਾ ਸੀ ਕਿ ਰਾਮ ਰਹੀਮ ਤੋਂ ਵੀ ਪੁੱਛਗਿੱਛ ਕਰਨ ਲਈ ਇਜ਼ਾਜਤ  ਮਿਲ ਚੁੱਕੀ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਹੁਣ ਬਿੱਟੂ ਦੇ ਕਤਲ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ।  ਜਿਕਰ-ਏ-ਖਾਸ ਹੈ ਕਿ ਡੇਰਾ ਪ੍ਰੇਮੀ ਬਿੱਟੂ ਦਾ ਦੋ ਕੈਦੀਆਂ ਵੱਲੋਂ ਜੇਲ੍ਹ ਚ ਹਮਲਾ ਕਰ ਉਸਦਾ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

 

 

Leave a Reply

Your email address will not be published. Required fields are marked *