ਫਿਲਮ ਬਾਗਬਾਨ ਦੀ ਕਹਾਣੀ ਅਸਲ ਜਿੰਦਗੀ ‘ਚ ਹੋਈ ਸੱਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਗਬਾਨ ਫਿਲਮ ਤਾਂ ਹਰ ਕਿਸੇ ਨੇ ਦੇਖੀ ਹੋਵੇਗੀ ਪਰ ਕਿਸੇ ਨੇ ਇਹ ਕਦੇ ਵੀ ਨਹੀਂ ਸੋਚਿਆ ਹੋਵੇਗਾ ਕੀ ਅਸਲ ਜਿਦੰਗੀ ਚ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਗਬਾਨ ਫਿਲਮ ਤਾਂ ਹਰ ਕਿਸੇ ਨੇ ਦੇਖੀ ਹੋਵੇਗੀ ਪਰ ਕਿਸੇ ਨੇ ਇਹ ਕਦੇ ਵੀ ਨਹੀਂ ਸੋਚਿਆ ਹੋਵੇਗਾ ਕੀ ਅਸਲ ਜਿਦੰਗੀ ਚ ਵੀ ਇਸ ਤਰ੍ਹਾਂ ਦਾ ਵਾਕਿਆ ਦੇਖਣ ਨੂੰ ਮਿਲੇਗਾ। ਪਰ ਅੱਜ ਦੇ ਸਮੇਂ ‘ਚ ਇਹ ਵਾਕਿਆ ਦੇਖਣ ਨੂੰ ਮਿਲਿਆ ਜਿੱਥੇ ਪੁੱਤਰਾਂ ਨੇ ਆਪਣੇ ਪਿਓ ਦੀ ਜਾਇਦਾਦ ਦੇ ਨਾਲ ਨਾਲ ਆਪਣੇ ਪਿਓ ਨੂੰ ਵੀ ਵੰਡ ਲਿਆ ਪਰ ਕਿਸੇ ਇਕ ਪੁੱਤਰ ਕੋਲ ਇਹਨਾਂ ਵੀ ਜੇਰਾ ਨਹੀਂ ਸੀ ਕਿ ਉਹ ਆਪਣੇ ਪਿਓ ਨੂੰ ਰੱਖ ਲੈਣ। ਇਸ ਕਲਯੁਗੀ ਸਮੇਂ ਚ ਚਾਰ ਚਾਰ ਪੁੱਤਰਾਂ ਨੂੰ ਪਾਲਣ ਵਾਲੇ ਮਾਂ ਪਿਓ ਨੂੰ ਇਹਨਾਂ ਚਾਰਾਂ ਪੁੱਤਰਾਂ ਕੋਲੋਂ ਬਜੁਰਗ ਮਾਂ ਪਿਓ ਨਹੀਂ ਰੱਖੇ ਜਾਂਦੇ।
father

ਇਸ ਤਰ੍ਹਾਂ ਮਾਮਲਾ ਜਲੰਧਰ ਦੇ ਕੋਲ ਵਾਪਰਿਆ ਹੈ ਜਿੱਥੇ ਬਦਨਸੀਬ ਪਿਤਾ ਆਪਣੇ ਚਾਰਾਂ ਪੁੱਤਰਾਂ ਤੇ ਬੋਝ ਬਣ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੜ੍ਹਕ ਤੇ ਇਕ ਬਜੁਰਗ ਨੂੰ ਉਸਦੇ ਨੁੰਹ ਪੁੱਤਰ ਛੱਡ ਕੇ ਜਾ ਰਹੇ ਸੀ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਹੰਗਾਮਾ ਕਰ ਦਿੱਤਾ। ਜਿਸ ਤੋਂ ਬਾਅਦ ਪੁੱਤਰਾਂ ਵੱਲੋਂ ਕੀਤਾ ਗਿਆ ਕਾਰਾ ਸਾਹਮਣੇ ਆਇਆ।  ਪਤਾ ਚਲਿਆ ਕਿ ਉਸਦੇ ਬੱਚਿਆ ਨੇ ਜਮੀਨ ਵੰਡ ਲਈ ਜਿਸ ਤੋਂ ਬਾਅਦ ਜਮੀਨ ਵੰਡਣ ਤੋਂ ਬਾਅਦ ਚਾਰਾਂ ਪੁੱਤਰਾਂ ਨੇ ਆਪਣੇ ਪਿਤਾ ਨੂੰ ਵੀ 6-6 ਮਹੀਨੇ ਲਈ ਵੰਡ ਲਿਆ।

father

ਇਸ ਤੋਂ ਬਾਅਦ ਜਦੋ ਇਕ ਪੁੱਤਰ ਨੇ ਆਪਣਾ ਸਮਾਂ ਪੂਰਾ ਹੋਣ ਤੇ ਦੂਜੇ ਪੁੱਤਰ ਕੋਲ ਬਜੁਰਗ ਨੂੰ ਲੈਕੇ ਪਹੁੰਚੇ ਤਾਂ ਉਸਨੇ ਆਪਣੇ ਕੋਲ ਬਜੁਰਗ ਪਿਤਾ ਨੂੰ ਰੱਖਣ ਤੋਂ ਮੰਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਆਪਣੇ ਨਾਲ ਲੈਕੇ ਆਏ ਬਜੁਰਗ ਪਿਤਾ ਨੂੰ ਸੜ੍ਹਕ ਤੇ ਛੱਡ ਕੇ ਜਾਣ ਲੱਗੇ। ਜਿਸ ਕਾਰਨ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਹੰਗਾਮਾ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਇਸਦੀ ਸੂਚਨਾ ਦੇ ਦਿੱਤੀ। ਪੁਲਿਸ ਆਉਣ ਤੋਂ ਬਾਅਦ ਬੱਚੇ ਆਪਣੇ ਪਿਤਾ ਨੂੰ ਆਪਣੇ ਨਾਲ ਲਿਜਾਉਣ ਲਈ ਤਿਆਰ ਹੋ ਗਏ।

father

ਪਰ ਇਸ ਤਰ੍ਹਾਂ ਦਾ ਮਾਮਲੇ ਨੇ ਨਾ ਸਿਰਫ ਮਾਂ ਬਾਪ ਦਾ ਬੱਚਿਆ ਲਈ ਪਿਆਰ ਨੂੰ ਹੀ ਨਹੀਂ ਸਗੋ ਇਨਸਾਨਿਅਤ ਨੂੰ ਵੀ ਝਿੰਜੋੜ ਕੇ ਰੱਖ ਦਿੱਤਾ ਹੈ। ਮਾ ਬਾਪ ਆਪਣੇ ਬੱਚਿਆ ਨੂੰ ਬਚਪਨ ਤੋਂ ਹੀ ਆਪਣੇ ਪਲਕਾਂ ਤੇ ਰੱਖਦੇ ਹਨ ਤੇ ਨਾਲ ਹੀ ਉਹਨਾਂ ਦੀ ਹਰ ਇਕ ਲੋੜਾਂ ਨੂੰ ਵੀ ਪੂਰੀਆਂ ਕਰਦੇ ਹਨ ਪਰ ਜਦੋ ਬੱਚਿਆ ਦੀ ਵਾਰੀ ਆਉਂਦੀ ਹੈ ਤਾਂ ਮਾ ਬਾਪ ਉਹਨਾਂ ਲਈ ਬੋਝ ਬਣ ਜਾੰਦੇ ਹਨ। ਤੇ ਉਹਨਾਂ ਨੂੰ ਠੋਕਰਾਂ ਖਾਉਣ ਲਈ ਛੱਡ ਦਿੰਦੇ ਹਨ।

Leave a Reply

Your email address will not be published. Required fields are marked *