ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਆਪਣੇ ਪਰਿਵਾਰ ਨੂੰ ਛੱਡ ਪੰਜਾਬੀ ਨੌਜਵਾਨ ਵਿਦੇਸ਼ ਵੱਲ਼ ਨੂੰ ਜਾ ਰਹੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਕੁਝ ਮਦਦ ਕਰ ਸਕਣ।
ਪਰ ਕੁਝ ਨੌਜਵਾਨ ਅਜਿਹਾ ਨਹੀਂ ਕਰ ਪਾਉਂਦੇ। ਦਸ ਦਈਏ ਕਿ ਬਠਿੰਡਾ ਤੋਂ ਇਕ ਪੰਜਾਬੀ ਨੌਜਵਾਨ ਵਿਦੇਸ਼ ਚ ਅਜਿਹੇ ਹੀ ਸੁਪਨੇ ਲੈਕੇ ਗਿਆ ਸੀ। ਪਰ ਕੈਨੇਡਾ ਦੇ ਬਰੈਂਪਟਨ ਉਸ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਗੁਰਜੋਤ ਸਿੰਘ ਦੋ ਮਹੀਨੇ ਪਹਿਲਾ ਹੀ ਕੈਨੇਡਾ ਗਿਆ ਸੀ ਪਰ ਉਸਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਉਸਤੇ ਗੋਲੀਆਂ ਦੇ ਹਮਲਾ ਕਰ ਦਿੱਤਾ।
ਜਿਸ ਕਾਰਨ ਗੁਰਜੋਤ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਜੋਤ ਸਿੰਘ ਤੇ ਹਮਲਾ ਮਕੱਲਮ ਕੈਰਟਸ ਇਲਾਕੇ ਚ ਹੋਇਆ ਸੀ। ਫਿਲਹਾਲ ਪੰਜਾਬੀ ਨੌਜਵਾਨ ਦੇ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


