India vs Pakistan World Cup Match: ਅਹਿਮਦਾਬਾਦ ‘ਚ ਭਾਰਤ-ਪਾਕਿਸਤਾਨ ਮੈਚ ਦਾ ਰੋਮਾਂਚ, ਸਾਰੇ ਹੋਟਲ ਬੁੱਕ

India vs Pakistan World Cup Match: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਹਾਲ ਹੀ ਵਿੱਚ ਇਸ ਸਾਲ ਭਾਰਤ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਇੱਕ ਰੋਜ਼ਾ ਵਿਸ਼ਵ…

India vs Pakistan World Cup Match: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਹਾਲ ਹੀ ਵਿੱਚ ਇਸ ਸਾਲ ਭਾਰਤ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦਾ ਨਵਾਂ ਸ਼ੈਡਿਊਲ ਜਾਰੀ ਕੀਤਾ ਹੈ। ਪਹਿਲਾਂ ਹੀ ਤੈਅ ਕੀਤੇ ਅਨੁਸਾਰ ਟੂਰਨਾਮੈਂਟ 5 ਅਕਤੂਬਰ ਨੂੰ ਸ਼ੁਰੂ ਹੋਵੇਗਾ। ਜਦਕਿ ਫਾਈਨਲ ਮੈਚ ਵੀ 19 ਨਵੰਬਰ ਨੂੰ ਹੀ ਖੇਡਿਆ ਜਾਵੇਗਾ। ਨਵੇਂ ਸ਼ੈਡਿਊਲ ‘ਚ ਭਾਰਤ-ਪਾਕਿਸਤਾਨ ਮੈਚ ਸਮੇਤ 9 ਮੈਚਾਂ ‘ਚ ਬਦਲਾਅ ਕੀਤੇ ਗਏ ਹਨ। ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 15 ਦੀ ਬਜਾਏ ਇੱਕ ਦਿਨ ਪਹਿਲਾਂ ਯਾਨੀ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਅਹਿਮਦਾਬਾਦ ‘ਚ ਇਸ ਮੈਚ ਦੀਆਂ ਤਿਆਰੀਆਂ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋ ਗਈਆਂ ਹਨ। ਇੱਥੇ ਪ੍ਰਸ਼ੰਸਕਾਂ ਨੇ ਹੋਟਲ ਦੇ ਕਮਰੇ ਬੁੱਕ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਇਹੀ ਕਾਰਨ ਹੈ ਕਿ ਇੱਥੇ ਮਹਿੰਗਾਈ ਅਸਮਾਨ ਨੂੰ ਛੂਹਣ ਲੱਗੀ ਹੈ। ਹੋਟਲ ਦੇ ਕਮਰੇ ਦਾ ਕਿਰਾਇਆ ਬਹੁਤ ਵਧ ਗਿਆ ਹੈ। 5 ਸਟਾਰ ਹੋਟਲ ‘ਚ ਇਕ ਦਿਨ ਲਈ ਕਮਰੇ ਦਾ ਕਿਰਾਇਆ 20,000 ਤੋਂ 2.5 ਲੱਖ ਰੁਪਏ ਹੋ ਗਿਆ ਹੈ। ਇਹ ਮਾਹੌਲ ਉਸ ਸਮੇਂ ਦਾ ਹੈ ਜਦੋਂ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਨਹੀਂ ਹੋਈ ਸੀ। ਆਈਸੀਸੀ ਨੇ ਵਿਸ਼ਵ ਕੱਪ ਲਈ ਟਿਕਟਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਦੇ ਮੁਤਾਬਕ ਸਭ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਟਿਕਟਾਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਹੀ ਤੁਸੀਂ ਟਿਕਟਾਂ ਖਰੀਦ ਸਕੋਗੇ। ਇਹ ਰਜਿਸਟ੍ਰੇਸ਼ਨਾਂ 15 ਅਗਸਤ ਤੋਂ ਹੀ ਸ਼ੁਰੂ ਹੋ ਗਈਆਂ ਹਨ।

Leave a Reply

Your email address will not be published. Required fields are marked *