ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਤੋਂ ਰਾੜਾ ਸਾਹਿਬ ਅਹਿਮਦਗੜ੍ਹ ਦੀ ਨਹਿਰ ਤੇ ਸਥਿਤ ਡੇਰੇ ਬਾਬਾ ਮਸਤਾਨਾ ਦੇ ਪ੍ਰਮੁਖ ਤੇ ਉਸਦੇ ਸਾਥੀਆਂ ਤੇ ਜਮੀਨ ਦੇ ਕਬਜੇ ਨੂੰ ਲੈ ਕੇ ਇਕ ਫੋਜੀ ਨਾਲ ਮਾਰਕੁੱਟ ਕਰਨ ਦੇ ਦੋਸ਼ ਲੱਗੇ ਹਨ। ਮਾਰਕੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਚੁੱਕੀ ਹੈ।
ਜਖਮੀ ਫੋਜੀ ਨੂੰ ਪਹਿਲਾ ਮਾਲੋਦ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਫਿਰ ਲੁਧਿਆਣਾ ਤੇ ਉਸਤੋਂ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ।ਜਿਕਰਯੌਗ ਹੈ ਕੁਝ ਦਿਨ ਪਹਿਲਾਂ ਦੋਹਾਂ ਧਿਰਾਂ ‘ਚ ਜਮੀਨ ਨੂੰ ਪਾਣੀ ਲਾਉਣ ਦੇ ਚਲਦੇ ਵਿਵਾਦ ਹੋਇਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
Watch Video
https://youtu.be/IJBUi1Fx9pk
