ਔਰਤ ਨਾਲ ਹੋਈ ਕੁੱਟਮਾਰ ਦਾ ਮਾਮਲਾ, ਪੀੜਤਾ ਨੂੰ ਮਿਲੇ ਕੈਬਨਿਟ ਮੰਤਰੀ ਚਨਜੀਤ ਚੰਨੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨੀਂ ਜਨਤਕ ਤੌਰ ਤੇ ਕੌਸਲਰ ਦੇ ਪਰਿਵਾਰ ਵੱਲੋਂ ਕੀਤੀ ਮਹਿਲਾ ਨਾਲ ਕੁੱਟਮਾਰ ਤੋਂ ਬਾਅਦ ਜਖਮੀ ਹੋਈ ਪੀੜਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦਿਨੀਂ ਜਨਤਕ ਤੌਰ ਤੇ ਕੌਸਲਰ ਦੇ ਪਰਿਵਾਰ ਵੱਲੋਂ ਕੀਤੀ ਮਹਿਲਾ ਨਾਲ ਕੁੱਟਮਾਰ ਤੋਂ ਬਾਅਦ ਜਖਮੀ ਹੋਈ ਪੀੜਤ ਔਰਤ ਮੀਨਾ ਰਾਣੀ ਦਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਪੀੜਤ ਔਰਤ ਮੀਨਾ ਰਾਣੀ ਦਾ ਹਾਲ ਜਾਨਣ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਉਚੇਚੇ ਤੌਰ ਤੇ ਪਹੁੰਚੇ ਉਨ੍ਹਾਂ ਪੀੜਤਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦੇਣਗੇ ਨਾਲ ਉਨ੍ਹਾਂ ਕਿਹਾ ਕਿ ਸਾਰੇ ਆਰੋਪੀ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਬਣਦੀ ਸਜਾ ਦਿਵਾਏਗੀ।ਇਸ ਮੌਕੇ ਵਾਈਸ ਚਾਂਸਲਰ ਰਾਜ ਬਹਾਦਰ ਅਤੇ ਸੀਨੀਅਰ ਕਾਂਗਰਸੀ ਹਰਚਰਨ ਸਿੰਘ ਸਹੋਤਾ ਉਨ੍ਹਾਂ ਦੇ ਨਾਲ ਸਨ। ਚਨੀ ਨੇ ਅਨੁਸਾਰ ਔਰਤ ਦਾ ਇਲਾਜ ਵੀ ਸਰਕਾਰੀ ਖਰਚੇ ਤੇ ਹੋ ਰਿਹਾ ਹੈ ਉਨ੍ਹਾਂ ਨਾਲ ਕਿਹਾ ਕਿ ਜੋ ਲੋਕ ਕੌਸਲਰ ਨੂੰ ਕਾਂਗਰਸੀ ਦਸ ਰਹੇ ਹਨ ਉਹ ਕਾਂਗਰਸੀ ਨਹੀਂ ਬਲਕਿ ਅਕਾਲੀ ਦਲ ਦਾ ਜਿੱਤਿਆ ਹੋਇਆ ਕੌਸਲਰ ਹੈ ਕਾਂਗਰਸ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ |

Watch video

https://youtu.be/J-i44hDeksQ

Leave a Reply

Your email address will not be published. Required fields are marked *