ਆਦਮਪੁਰ : ਪਾਕਿ ਵੱਲੋਂ ਹਮੇਸ਼ਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆ ਹਨ। ਭਾਰਤ ਵੱਲ ਡਰੋਨ, ਗੁਬਾਰੇ ਅਤੇ ਕਈ ਵਾਰੀ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।15 ਅਗਸਤ ਨੂੰ ਆਜਾਦੀ ਦਿਵਸ ਮੌਕੇ ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਦੂਹੜੇ ਵਿਖੇ ਕਿਸਾਨ ਦੇ ਖੇਤ ਵਿਚੋਂ ਪਾਕਿਸਤਾਨੀ ਝੰਡੇ ਵਾਲਾ ਗੁਬਾਰਾ ਮਿਲਿਆ। ਗੁਬਾਰੇ ਉਪਰ ਅੰਗਰੇਜੀ ਵਿਚ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਹੈ। ਕਿਸਾਨ ਭੁਪਿੰਦਰ ਸਿੰਘ ਨੇ ਦਁਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਉਹ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਿਆ ਤਾਂ ਝੋਨੇ ਦੇ ਖੇਤ ਵਿਚ ਗੁਬਾਰਾ ਪਿਆ ਸੀ।
ਗੁਬਾਰੇ ਉੱਤੇ ਪਾਕਿਸਤਾਨੀ ਝੰਡਾ ਬਣਿਆ ਹੋਇਆ ਸੀ ਤੇ ਹੇਠਾਂ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ। ਭੁਪਿੰਦਰ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਆਦਮਪੁਰ ਦੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੁਬਾਰਾ ਕਬਜੇ ਵਿਚ ਲੈ ਲਿਆ। ਪੁਲਿਸ ਇਸ ਦੀ ਜਾਂਚ ਕਰ ਰਹੀ ਸੀ।
