ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ। ਜਿਸ ਤੋਂ ਬਾਅਦ ਪ੍ਰਵਾਸੀ ਮਜਦੂਰ ਮਾਨਸਾ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਚ ਦੁਰ ਰਾਜਾਂ ਤੋਂ ਪ੍ਰਵਾਸੀ ਮਜਦੂਰ ਆ ਰਹੇ ਹਨ। ਪਰ ਦੁਰ ਦੇਸ਼ਾਂ ਤੋਂ ਆ ਰਹੇ ਪ੍ਰਵਾਸੀ ਮਜਦੂਰ ਨਸ਼ੇ ਦੀ ਮੰਗ ਕਰ ਰਹੇ ਹੈ ਜੇਕਰ ਕਿਸਾਨ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕਰਦੇ ਤਾਂ ਉਹ ਉਹਨਾਂ ਤੋਂ ਕਈ ਗੁਣਾ ਰੇਟ ਵਸੂਲ ਕਰਦੇ ਹਨ। ਦਸ ਦਈਏ ਕਿ ਕਾਫੀ ਸਮੇਂ ਤੋਂ ਮਜਦੂਰ ਪੰਜਾਬ ਆ ਰਹੇ ਹਨ ਜਿਸ ਕਾਰਨ ਉਹ ਇੱਥੇ ਨਸ਼ੇ ਦੀ ਆਦੀ ਹੋ ਚੁੱਕੇ ਹਨ। ਜਿਸਦੇ ਚੱਲਦੇ ਉਹ ਹੁਣ ਇਸ ਤਰ੍ਹਾਂ ਦੀ ਮੰਗ ਕਰ ਰਹੇ ਹਨ।
ਇਹਨਾਂ ਹੀ ਨਹੀਂ ਪ੍ਰਵਾਸੀ ਮਜਦੂਰ ਕਈ ਤਰ੍ਹਂ ਦੇ ਨਸ਼ੇ ਤੋਂ ਇਲਾਵਾ ਉਹ ਆਰੋ ਪਾਣੀ ਤੇ 24 ਘੰਟੇ ਬਿਜਲੀ ਦੀ ਮੰਗ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਿਸਾਨ ਪ੍ਰਵਾਸੀ ਮਜਦੂਰਾਂ ਦੀ ਇਹਨਾਂ ਮੰਗਾਂ ਦੇ ਕਾਰਨ ਕਾਫੀ ਪਰੇਸ਼ਾਨ ਨਜਰ ਆ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਪ੍ਰਵਾਸੀ ਮਜਦੂਰ ਝੋਨਾ ਲਗਾਉਣ ਲਈ ਆਉਂਦੇ ਹਨ ਪਰ ਉਹਨਾਂ ਨੂੰ ਵੱਡੇ ਕਿਸਾਨ ਸ਼ਰਾਬ ਸਮੇਤ ਕਈ ਤਰ੍ਹਾਂ ਦੇ ਨਸ਼ੇ ਦੇਣਾ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਉਹ ਹਰ ਇਕ ਕਿਸਾਨ ਤੋਂ ਅਜਿਹੀ ਹੀ ਸੁਵਿਧਾ ਚਾਹੁੰਦੇ ਹਨ।
ਜੋ ਕਿ ਉਹਨਾਂ ਦੇ ਬਸ ਤੋਂ ਬਾਹਰ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਵਾਸੀ ਮਜਦੂਰ ਉਹਨਾਂ ਤੋਂ ਅਗਲੇ ਸਾਲ ਲਈ ਪਹਿਲਾ ਤੋਂ ਹੀ ਪੈਸੇ ਲੈ ਕੇ ਚੱਲੇ ਜਾਂਦੇ ਹਨ। ਪੈਸੇ ਲੈ ਜਾਣ ਤੋਂ ਬਾਅਦ ਉਹ ਆਪਣਾ ਨੰਬਰ ਬਦਲ ਲੈਂਦੇ ਹਨ ਤੇ ਕਿਸਾਨਾਂ ਦੇ ਨਾਲ ਉਹ ਧੋਖਾ ਕਰਦੇ ਹਨ।
ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਝੋਨਾ ਲਈ ਤਾਰੀਖ ਤੈਅ ਕਰਦੀ ਹੈ ਜੋ ਕਿ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਕਿ ਤਾਰੀਖ ਤੈਅ ਕਰਨ ਤੇ ਉਹਨਾਂ ਕੋਲ ਸਮੇਂ ਘੱਟ ਹੁੰਦਾ ਹੈ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਉਹਨਾਂ ਕੋਲੋਂ ਵੱਧ ਪੈਸੇ ਦੀ ਮੰਗ ਕਰਦੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਤੋਂ ਆਏ ਪ੍ਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਚ ਕੋਈ ਦਿਕੱਤ ਨਹੀਂ ਆਉਂਦੀ ਹੈ। ਉਹ ਹਰ ਸਾਲ ਝੋਨਾ ਲਈ ਆਉਂਦੇ ਹਨ ਤੇ ਇਕ ਮਹੀਨੇ ਬਾਅਦ ਉਹ ਚੱਲੇ ਜਾਂਦੇ ਹਨ। ਪਰ ਇਸ ਵਾਰ ਇੱਥੇ ਕਾਫੀ ਗਿਣਤੀ ‘ਚ ਪ੍ਰਵਾਸੀ ਮਜਦੂਰ ਆਏ ਹਨ।


