ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸੜਕ ਦੀ ਮੰਦੀ ਹਾਲਤ ਹੋਣ ਕਰਕੇ ਸੜਕ ਕਿਨਾਰੇ ਹੀ ਡਲਿਵਰੀ ਕਰਵਾਉਣੀ ਪਈ | ਦਰਅਸਲ ਜਣੇਪੇ ਲਈ ਅਮਲੋਹ ਤੋਂ ਖੰਨਾ ਜਾ ਰਹੀ ਮਮਤਾ ਨਾਂਅ ਦੀ ਔਰਤ ਆਪਣੇ ਜਣੇਪੇ ਲਈ ਆਟੋ ਰਿਕਸ਼ਾ ‘ਤੇ ਹਸਪਤਾਲ ਜਾ ਰਹੀ ਸੀ | ਪਰ ਸੜਕ ਵਿੱਚ ਇੰਨੇ ਟੋਏ ਸੀ ਕਿ ਰਸਤੇ ਵਿੱਚ ਹੀ ਉਸ ਦੇ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ | ਇੰਨਾ ਹੀ ਨਹੀਂ ਮਾਂ ਦੇ ਜਣਨ ਅੰਗ ਵਿੱਚੋਂ ਬੱਚੇ ਦਾ ਸਿਰ ਵੀ ਬਾਹਰ ਆ ਗਿਆ ਸੀ |
ਮਮਤਾ ਨੂੰ ਸੜਕ ਕੰਢੇ ਹੀ ਲਿਟਾ ਕੇ ਉਸ ਦਾ ਜਣੇਪਾ ਕਰਨਾ ਪਿਆ | ਮਮਤਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ | ਹਾਲਾਂਕਿ, ਸੜਕ ਤੋਂ ਲੰਘਦੇ ਲੋਕਾਂ ਨੇ ਮਹਿਲਾ ਦੀ ਹਾਲਤ ਦੇਖਦੇ ਹੋਏ 108 ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ | ਐਂਬੂਲੈਂਸ ਕੁਝ ਹੀ ਸਮੇਂ ਵਿੱਚ ਪਹੁੰਚ ਗਈ ਅਤੇ ਉਸ ਨੂੰ ਖੰਨਾ ਦੇ ਹਸਪਤਾਲ ਲਿਜਾਇਆ ਗਿਆ | ਬੱਚੇ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ |
Watch Video
