ਕਾਂਗਰਸੀ ਕੌਸਲਰ ਦੇ ਭਰਾ ਨੇ ਔਰਤ ‘ਤੇ ਢਾਹਿਆ ਕਹਿਰ, ਬੈਲਟ ਦੇ ਨਾਲ ਔਰਤ ਦੀ ਕੀਤੀ ਕੁੱਟਮਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਮੁਕਤਸਰ ਸਾਹਿਬ ਦੇ ਬੁੱਢਾ ਨਗਰ ਤੋਂ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪੈਸੇ ਦੇ ਲੈਣ ਦੇਣ ਚ ਚੱਕਰ ਚ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਮੁਕਤਸਰ ਸਾਹਿਬ ਦੇ ਬੁੱਢਾ ਨਗਰ ਤੋਂ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪੈਸੇ ਦੇ ਲੈਣ ਦੇਣ ਚ ਚੱਕਰ ਚ ਇਕ ਮਹਿਲਾ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਪੈਸੇ ਦੇ ਦੇਣ ਨੂੰ ਲੈਕੇ ਵਾਰਡ ਨੰਬਰ 29 ਦੇ ਕੌਸਲਰ ਦੇ ਭਰਾ ਨੇ ਔਰਤ ਦੇ ਨਾਲ ਕੁੱਟਮਾਰ ਕੀਤੀ।

Woman beating Woman beating Woman beating Woman beating

ਕੌਸਲਰ ਦੇ ਭਰਾ ਨੇ ਔਰਤ ਨੂੰ ਉਸਦੇ ਬੱਚਿਆ ਦੇ ਸਾਹਮਣੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਉੱਥੇ ਹੀ ਇਸ ਮਾਮਲੇ ਦੀ ਵੀਡਿਓ ਵੀ ਸਾਹਮਣੇ ਆਈ ਹੈ। ਨਾਲ ਹੀ ਪੁਲਿਸ ਵੱਲੋਂ ਕੌਸਲਰ ਦੇ ਭਰਾ ਨੂੰ ਤੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਇਸ ਮਾਮਲੇ ‘ਚ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਹਨਾਂ ਚ 4 ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *