ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦਾ ਇਕ ਅਜਿਹਾ ਪਿੰਡ ਜਿੱਥੇ ਦੀ ਧਰਤੀ ਤੋਂ ਅੱਗ ਨਿਕਲੀ ਰਹੀ ਹੈ। ਦਸ ਦਈਏ ਕਿ ਪਿੰਡ ਰਾਣੀਪੁਰ ਚ ਕਰੀਬ 10 ਫੁੱਟ ਦੇ ਘੇਰੇ ਚੋਂ ਲਾਵਾ ਫੁੱਟ ਰਿਹਾ ਹੈ ਜਿਸ ਕਾਰਨ ਜਮੀਨ ਪੋਲੀ ਹੋ ਗਈ ਹੈ। ਇਸ ਮਾਮਲੇ ਦੇ ਕਾਰਨ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਅਸਮਾਨ ਚੋਂ ਇਕ ਅੱਗ ਦਾ ਗੋਲਾ ਡਿੱਗਿਆ ਸੀ ਜਿਸ ਕਾਰਨ ਜਮੀਨ ਚੋਂ ਧੂੰਆ ਉੱਠ ਰਿਹਾ ਸੀ। ਫਿਲਹਾਲ ਇਸਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਤੇ ਨਾਲ ਹੀ ਮਾਈਨਿੰਗ ਵਿਭਾਗ ਦਾ ਅਧਿਕਾਰੀ ਮੌਕੇ ਤੇ ਪਹੁੰਚਿਆਂ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੱਗ ਦਾ ਗੋਲਾ ਉਲਕਾ ਪਿੰਡ ਹੋ ਸਕਦਾ ਹੈ। ਫਿਲਹਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ।


