ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਲਾਵਾਰਿਸ ਪਸ਼ੂਆ ਦੀ ਵੱਡੀ ਸਮੱਸਿਆ ਹੈ ਜਿਸ ਕਾਰਨ ਇਸਦੇ ਹੱਲ ਲਈ ਇਕ ਨਵੀਂ ਤਰਕੀਬ ਕੱਢੀ ਗਈ ਹੈ।
ਦਸ ਦਈਏ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਜਿੱਠਣ ਲਈ ਵੱਖ ਵੱਖ ਜੇਲ੍ਹਾਂ ਚ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ। ਜਿਹਨਾਂ ਦੀ ਦੇਖਭਾਲ ਜੇਲ੍ਹ ਅੰਦਰ ਸਜਾ ਭੁਗਤ ਰਹੇ ਕੈਦੀਆਂ ਵੱਲੋਂ ਕੀਤੀ ਜਾਵੇਗੀ।
ਜੀ ਹਾਂ ਜੇਲ ਅੰਦਰ ਸਜਾ ਭੁਗਤ ਰਹੇ ਕੈਦੀ ਇਹਨਾਂ ਪਸ਼ੂਆਂ ਨੂੰ ਪੱਠੇ ਪਾਉਣਗੇ। ਇਸ ਤੇ ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਲਾਵਾਰਿਸ ਪਸ਼ੂਆ ਦੇ ਕਾਰਨ ਕਈ ਵੱਡੇ ਹਾਦਸੇ ਹੋਏ ਹਨ ਜਿਸ ਕਾਰਨ ਸੂਬੇ ਭਰ ਦੀਆਂ ਵੱਖ ਵੱਖ ਜੇਲ੍ਹਾਂ ‘ਚ ਖਾਲੀ ਪਈਆਂ ਜਮੀਨਾਂ ਤੇ ਗਊਸ਼ਾਲਾਵਾ ਬਣਾਏ ਜਾਣ ‘ਤੇ ਚਰਚਾ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਲ੍ਹ ਚ ਵੱਖ ਵੱਖ ਅਪਰਾਧਾਂ ਦੀ ਸਜਾ ਭੁਗਤ ਰਹੇ ਕੈਦੀ ਇਹਨਾਂ ਗਊਆਂ ਦੀ ਸੇਵਾ ਕਰਨਗੇ।

