ਪਟਿਆਲਾ ‘ਚ PRTC ਦੇ ਮੁਲਾਜ਼ਮ ਹੀ ਲੱਗਾ ਰਹੇ ਸਰਕਾਰ ਨੂੰ ਕੁੰਡੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਕਿਵੇਂ ਸਰਕਾਰੀ ਮੁਲਾਜ਼ਮ ਹੀ ਸਰਕਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਕਿਵੇਂ ਸਰਕਾਰੀ ਮੁਲਾਜ਼ਮ ਹੀ ਸਰਕਾਰ ਨੂੰ ਕੁੰਡੀ ਲਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪਟਿਆਲਾ ਚ PRTC ਬੱਸ ਚੋਂ ਤੇਲ ਚੋਰੀ ਕੀਤਾ ਜਾ ਰਿਹਾ ਸੀ।

PRTC  ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਗਰਾਉਂਡ ਚ ਬੱਸ ਖੜ੍ਹੀ ਕਰਕੇ ਤੇਲ ਨੂੰ ਕੱਢਿਆ ਜਾ ਰਿਹਾ ਸੀ। ਜਦੋ ਮੀਡੀਆ ਦੀ ਨਜ਼ਰ ਉਹਨਾਂ ਦਾ ਪਈ ਤਾਂ ਉਹ ਭੱਜ ਗਏ।

PRTC

ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬੱਸ ਚੋਂ ਤੇਲ ਡਰਾਇਵਰ ਤੇ ਉਸਦੇ ਸਾਥੀ ਵੱਲੋਂ ਕੱਢਿਆ ਜਾ ਰਿਹਾ ਸੀ। ਉੱਥੇ ਹੀ ਇਸ ਮਾਮਲੇ ਤੇ ਲਿਵਿੰਗ ਇੰਡੀਆ ਨਿਊਜ਼ ਦੀ ਖਬਰ ਦਾ ਅਸਰ ਹੋਇਆ।

PRTC

ਜੀ ਹਾਂ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਬੱਸਾਂ ਦਾ ਤੇਲ ਚੋਰੀ ਕਰਨ ਵਾਲਿਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਤੇਲ ਚੋਰੀ ਕਰਨ ਵਾਲਿਆਂ ਨੂੰ ਡਿਸਿਮਸ ਕੀਤਾ ਜਾਵੇਗਾ।

Leave a Reply

Your email address will not be published. Required fields are marked *