ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਹਵਾਈ ਫੌਜ ਦੇ ਬੀਤੀ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ‘ਚ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਸਮਾਣਾ ਦਾ ਮੋਹਿਤਕੁਮਾਰ ਵੀ ਸ਼ਾਮਲ ਸੀ। ਐੱਨ. ਡੀ. ਏ. ਦੀ ਹੋਈ ਚੋਣ ‘ਚ ਕਰੀਬ 13 ਸਾਲ ਭਾਰਤੀ ਹਵਾਈ ਫੌਜ ‘ਚ ਬਤੌਰਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਮੋਹਿਤ ਕੁਮਾਰ ਏ. ਐੱਨ.-32 ਜਹਾਜ਼ ਦੇ ਚਾਲਕ ਮੈਂਬਰਾਂ ‘ਚਸ਼ਾਮਲ ਸੀ।
ਮੋਹਿਤ ਕੁਮਾਰ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲਾ ਆਸਥਾ ਨਾਮੀ ਲੜਕੀਨਾਲ ਹੋਇਆ ਸੀ, ਜਿਹੜੀ ਕਿ ਆਸਾਮ ਵਿਖੇ ਇੱਕ ਬੈਂਕ ‘ਚ ਕੰਮ ਕਰਦੀ ਹੈ। ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾਮਿਲਣ ‘ਤੇ ਮੋਹਿਤ ਦੇ ਪਿਤਾ ਸੁਰਿੰਦਰ ਪਾਲ ਅਤੇ ਪਰਿਵਾਰਕ ਮੈਂਬਰ ਆਸਾਮ ਲਈ ਰਵਾਨਾ ਹੋ ਗਏ ਹਨ |
Watch Video
