ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਨਮੋਲ ਕਵਾਤਰਾ ਤੇ ਉਸਦੇ ਪਿਤਾ ਤੇ 19 ਮਈ ਨੂੰ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਅਨਮੋਲ ਕਵਾਤਰਾ ਨੇ ਹਜਾਰਾ ਦੀ ਗਿਣਤੀ ਚ ਲੋਕਾਂ ਨੂੰ ਇੱਕਠਾ ਕਰਕੇ ਹਾਈਵੇਅ ਨੂੰ ਜਾਮ ਕੀਤਾ ਸੀ। ਇਸ ਹਮਲੇ ਦਾ ਆਰੋਪ ਅਨਮੋਲ ਕਵਾਤਰਾ ਨੇ ਕਾਂਗਰਸੀਆਂ ਤੇ ਲਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਰੋਪਿਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਸੀ। ਇਸ ਮਾਮਲੇ ਦੇ ਜਿਆਦਾ ਭਖਣ ਤੋਂ ਬਾਅਦ ਅਨਮੋਲ ਕਵਾਤਰਾ ਤੇ ਕਾਂਗਰਸੀ ਸਮਰਥਕ ਵੱਲੋਂ ਸੇਵਾ ਦੀ ਆੜ ‘ਚ ਪਾਰਟੀ ਲਈ ਪ੍ਰਚਾਰ ਕਰਨ ਦਾ ਆਰੋਪ ਲਗਾਇਆ ਹੈ। ਮੌਕੇ ਤੇ ਮੌਜੂਦ ਕਾਂਗਰਸੀ ਵਰਕਰ ਦਾ ਕਹਿਣਾ ਹੈ ਕਿ ਕਿਸੇ ਗੱਲ ਨੂੰ ਲੈਕੇ ਕਲੇਸ਼ ਹੋਇਆ ਸੀ।
ਜਿਸ ਤੋਂ ਬਾਅਦ ਅਨਮੋਲ ਨੇ ਬਿਨ੍ਹਾ ਕੁਝ ਸੋਚੇ ਸਮਝੇ ਲੋਕਾਂ ਨੂੰ ਇਕੱਠਾ ਕਰ ਲਿਆ। ਇਹਨਾਂ ਹੀ ਨਹੀਂ ਕਾਂਗਰਸੀ ਸਮਰਥਕ ਦਾ ਇਹ ਵੀ ਕਹਿਣਾ ਹੈ ਕਿ ਅਨਮੋਲ ਨੇ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਕੱਢ ਕੇ ਵੀਡੀਓ ਬਣਾਈ। ਇਸ ਤੋਂ ਇਲਾਵਾ ਕਾਂਗਰਸੀ ਸਮਰਥਕ ਦਾ ਇਹ ਵੀ ਕਹਿਣਾ ਹੈ ਕਿ ਉਹ ਉਸ ਵੇਲੇ ਉੱਥੇ ਹੀ ਸੀ ਜਦੋ ਇਹ ਸਭ ਕੁਝ ਹੋਇਆ। ਜਿਸ ਕਾਰਨ ਕਿਸੇ ਨੂੰ ਇਸ ਸੰਬੰਧੀ ਕੁਝ ਵੀ ਨਹੀਂ ਬੋਲਣਾ ਚਾਹੀਦਾ ਜਦੋ ਤੱਕ ਉਹਨਾਂ ਨੂੰ ਸੱਚਾਈ ਦਾ ਪਤਾ ਨਾ ਹੋ। ਨਾਲ ਹੀ ਕਾਂਗਰਸੀ ਸਮਰਥਕ ਦਾ ਇਹ ਵੀ ਕਹਿਣਾ ਹੈ ਕਿ ਅਨਮੋਲ ਕਵਾਤਰਾ ਇਹ ਕਹਿੰਦਾ ਹੈ ਕਿ ਉਹ ਰਾਜਨੀਤੀ ਚ ਨਹੀਂ ਆਉਂਦਾ ਪਰ ਉਹ ਪੋਸਟਰ ਲਗਾਉਂਦਾ ਫਿਰਦਾ ਹੈ।
