ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲੋਕਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇੀਆਂ 13 ਲੋਕਸਭਾ ਸੀਟਾਂ ਦੇ ਲਈ 278 ਉਮੀਦਵਾਰ ਚੋਣ ਮੈਦਾਨ ਚ ਉਤਰੇ ਹੋਏ ਹਨ। ਨਾਲ ਹੀ ਭਾਰੀ ਗਿਣਤੀ ਚ ਲੋਕ ਆਪਣੀ ਵੋਟ ਪਾਉਣ ਲਈ ਜਾ ਰਹੇ ਹਨ।
ਇਸੇ ਦੇ ਚੱਲਦੇ ਜਲੰਧਰ ਦੇ ਪਿੰਡ ਲੜੇਈ ਚ ਵੋਟਿੰਗ ਦੌਰਾਨ ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਲੜੇਈ ਚ ਅਕਾਲੀ ਪੋਲਿੰਗ ਏਜੰਟ ਜਬਰਦਸੀ ਹਟਾਏ ਗਏ।
ਉੱਥੇ ਹੀ ਕਾਂਗਰਸ ਵਰਕਰਾਂ ਤੇ ਕਥਿਤ ਧੱਕਾ ਕਰਨ ਦੇ ਵੀ ਇਲਜ਼ਾਮ ਲਾਏ ਹਨ। ਉੱਥੇ ਹੀ ਬਰਨਾਲਾ ਦੇ ਹੰੜਿਆਯਾ ਚ ਅਕਾਲੀ ਕਾਂਗਰਸ ਆਪਸ ‘ਚ ਭੀੜ ਗਏ।

