ਮੇਰੇ ਹਲਕੇ ‘ਚ ਉਮੀਦਵਾਰ ਦੀ ਹਾਰ ਤਾਂ ਛੱਡਾਂਗਾ CM ਦੀ ਕੁਰਸੀ – ਕੈਪਟਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ 2019 ਦੀਆਂ ਭਲਕੇ ਆਖਿਰੀ ਗੇੜ ਦੀਆਂ ਵੋਟਾਂ ਪੈਣ ਵਾਲਿਆਂ ਹਨ। ਇਸਦੇ ਚੱਲਦੇ ਹੀ ਸਿਆਸਤ ਕਾਫੀ ਭਖੀ ਹੋਈ ਹੈ। ਪੰਜਾਬ ਦੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ 2019 ਦੀਆਂ ਭਲਕੇ ਆਖਿਰੀ ਗੇੜ ਦੀਆਂ ਵੋਟਾਂ ਪੈਣ ਵਾਲਿਆਂ ਹਨ। ਇਸਦੇ ਚੱਲਦੇ ਹੀ ਸਿਆਸਤ ਕਾਫੀ ਭਖੀ ਹੋਈ ਹੈ। ਪੰਜਾਬ ਦੀਆਂ 13 ਲੋਕਸਭਾ ਸੀਟਾਂ ਨੂੰ ਲੈਕੇ ਹਰ ਕਿਸੀ ਪਾਰਟੀ ੇ ਆਪਣੀ ਕਮਰ ਕਸ ਲਈ ਹੈ। ਨਾਲ ਹੀ ਹੁਣ ਪੰਜਾਬ ਦੇ ਸਿਆਸੀ ਲੀਡਰਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ ਲੋਕਾਂ ਦੇ ਹੱਥ ਚ ਆ ਗਿਆ ਹੈ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਲੋਕਸਭਾ ਚੋਣਾਂ ਨੂੰ ਲੈਕੇ ਕਿਹਾ ਕਿ ਜੇਕਰ ਮੇਰੇ ਹਲਕੇ ਚੋਂ ਉਮੀਦਵਾਰ ਦੀ ਹਾਰ ਹੋਈ ਤਾਂ ਮੈ ਇਸ ਦਾ ਜਿੰਮੇਵਾਰ ਹੋਵੇਗਾ।

Captain Amarinder singh

ਨਾਲ ਹੀ ਉਹਨਾਂ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਉਹਨਾਂ ਦੇ ਹਲਕੇ ਤੋਂ ਉਮੀਦਵਾਰ ਦੇ ਹਾਰਨ ਤੇ ਉਹ ਅਹੁੰਦੇ ਤੋਂ ਆਪਣਾ ਅਸਤੀਫਾ ਵੀ ਦੇ ਦੇਣਗੇ। ਦੱਸਣਯੋਗ ਗੱਲ ਹੈ ਕਿ ਲੋਕਸਭਾ ਹਲਕਾ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਕਾਂਗਰਸ ਦੀ ਉਮੀਦਵਾਰ ਹਨ। ਇਸ ਸੀਟ ਤੇ PDA ਦੇ ਉਮੀਦਵਾਰ ਧਰਮਵੀਰ ਗਾਂਧੀ ਤੇ ਅਕਾਲੀ ਦਲ ਉਮੀਦਵਾਰ ਸੁਰਜੀਤ ਸਿੰਘ ਰਖੜਾ ਹਨ। ਇਹਨਾਂ ਦੇ ਨਾਲ ਮਹਾਰਾਣੀ ਪਰਨੀਤ ਕੌਰ ਦਾ ਮੁਕਾਬਲਾ ਹੋਣਾ ਹੈ।

Captain Amarinder singh

ਉੱਥੇ ਹੀ ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾ ਹਾਈ ਕਮਾਨ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿ ਲੋਕਸਭਾ ਹਲਕਿਆਂ ਚੋਂ ਕੋਈ ਉਮੀਦਵਾਰ ਹਾਰਦਾ ਹੈ ਤਾਂ ਹਲਕੇ ਦੇ ਮੰਤਰੀਆਂ ਤੇ ਕਾਂਗਰਸੀ ਲੀਡਰ ਇਸ ਦਾ ਜਵਾਬ ਦੇਣਗੇ। ਇਸ ਤੇ ਕੈਪਟਨ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਉਹਨਾਂ ਤੇ ਵੀ ਲਾਗੂ ਹੋਣਗੇ।

 

Leave a Reply

Your email address will not be published. Required fields are marked *