ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਟੂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇ ਮੋਹਰੀਆਂ ਨੇ ਇਕ ਤੁਗਲਕੀ ਫਰਮਾਨ ਜਾਰੀ ਕੀਤਾ। ਉਹਨਾਂ ਨੇ ਇਸ ਫਰਮਾਨ ਚ ਕਿਹਾ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਕੁੜੀ ਜਾਂ ਫਿਰ ਮੁੰਡਾ ਇਸ਼ਕ ਕਰਦੇ ਹੋਏ
ਜਾਂ ਫਿਰ ਇਹਨਾਂ ਚੱਕਰਾਂ ‘ਚ ਪੈ ਕੇ ਘਰੋਂ ਭੱਜ ਜਾਂਦੇ ਹਨ ਤਾਂ ਉਹਨਾਂ ਦਾ ਕੁਟਾਪਾ ਚਾੜ੍ਹਿਆ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਘਰ ਤੋਂ ਭੱਜੇ ਹੋਏ ਕੁੜੀ ਮੁੰਡੇ ਦੀ ਮਦਦ ਉਹਨਾਂ ਦੇ ਮਾਪੇ ਕਰਨਗੇ ਤਾਂ ਉਹਨਾਂ ਦਾ ਪਿੰਡ ਚੋਂ ਤਿਆਗ ਕਰ ਦਿੱਤਾ ਜਾਵੇਗਾ।
