ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਆਪਣੇ ਰੋਡ ਸ਼ੋਅ ਦੌਰਾਨ ਪਿੰਡ ਬੇਨੜਾ ਪਹੁੰਚੇ। ਇਸ ਦੌਰਾਨ ਕੁਝ ਨੌਜਵਾਨਾਂ ਨੇ ਭਗਵੰਤ ਮਾਨ ਦਾ ਜਮਕੇ ਵਿਰੋਧ ਕੀਤਾ। ਦਸ ਦਈਏ ਕਿ ਪਿੰਡ ਚ ਪਹੁੰਚੇ ਹੀ ਉਹਨਾਂ ਦਾ ਸਵਾਗਤ ਨੌਜਵਾਨਾਂ ਨੇ ਵਿਰੋਧ ਨਾਲ ਕੀਤਾ ਨਾਲ ਹੀ ਕਾਲੀਆਂ ਝੰਡੀਆਂ ਵੀ ਦਿਖਾਇਆ। ਉੱਥੇ ਭਗਵੰਤ ਮਾਨ ਨੇ ਨੌਜਵਾਨਾਂ ਦੇ ਇਸ ਵਿਰੋਧ ਦਾ ਅਨੋਖੇ ਢੰਗ ਨਾਲ ਜਵਾਬ ਦਿੱਤਾ।
https://youtu.be/pKPjXghFUVk
ਦਸ ਦਈਏ ਕਿ ਭਗਵੰਤ ਮਾਨ ਨੇ ਵਿਰੋਧ ਨੂੰ ਦੇਖਦੇ ਹੋਏ ਗੱਡੀ ਤੇ ਉੱਥੇ ਚੜ ਕੇ ਭੰਗੜਾ ਪਾਉਣ ਲੱਗ ਪਏ। ਇਸ ਤੋਂ ਇਲਾਵਾ ਉਹਨਾਂ ਨੇ ਵਿਰੋਧ ਕਰ ਰਹੇ ਨੌਜਵਾਨਾਂ ਤੇ ਉੱਥੇ ਫੁੱਲ ਵੀ ਸੁੱਟੇ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਵਿਰੋਧ ਤੋਂ ਦਬਣ ਵਾਲੇ ਨਹੀਂ ਹਨ। ਉੱਥੇ ਹੀ ਵਿਰੋਧ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਵਾਅਦਾਖਿਲਾਫੀ ਕੀਤੀ ਹੈ। ਜਿਸ ਕਾਰਨ ਉਹ ਉਹਨਾਂ ਦਾ ਵਿਰੋਧ ਕਰ ਰਹੇ ਹਨ।
