ਬਲਜਿੰਦਰ ਕੌਰ ਦੇ ਧਰਨੇ ਤੋਂ ਪਹਿਲਾ ਦੇ ਵੀਡੀਓ ‘ਚ ਸੱਚ ਆਇਆ ਸਾਹਮਣੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਮਦੀ ਪਾਰਟੀ ਦੀ ਵਿਧਾਇਕਾ ਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਤੇ ਹੋਏ ਹਮਲੇ ਨਾਲ ਜੁੜੀ ਇਕ ਵੀਡੀਓ ਸਾਹਮਣੇ ਆਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਮਦੀ ਪਾਰਟੀ ਦੀ ਵਿਧਾਇਕਾ ਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਤੇ ਹੋਏ ਹਮਲੇ ਨਾਲ ਜੁੜੀ ਇਕ ਵੀਡੀਓ ਸਾਹਮਣੇ ਆਈ ਹੈ। ਜੋ ਕਿ ਬਲਜਿੰਦਰ ਕੌਰ ਤੇ ਹੋਏ ਹਮਲੇ ਦਾ ਸੱਚ ਬਿਆਨ ਕਰ ਰਹੀ ਹੈ। ਦਸ ਦਈਏ ਕਿ ਬਲਜਿੰਦਰ ਕੌਰ ਨੇ ਇਹ ਆਰੋਪ ਲਾਇਆ ਸੀ ਕਿ ਉਹਨਾਂ ਦੀ ਗੱਡੀ ਨੂੰ ਕੁਝ ਨੌਜਵਾਨਾਂ ਵੱਲੋਂ ਘੇਰਿਆ ਗਿਆ ਸੀ ਤੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਨੂੰ ਤੋੜਿਆ ਗਿਆ ਸੀ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਬਲਜਿੰਦਰ ਕੌਰ ਦਾ ਬੋਲਿਆ ਹੋਇਆ ਝੁਠ ਬਾਹਰ ਕੱਢ ਕਰ ਦਿੱਤਾ।

https://www.youtube.com/watch?v=EETq8JW7g7g

ਦਸ ਦਈਏ ਕਿ ਸਾਹਮਣੇ ਆਈ ਇਸ ਵੀਡੀਓ ਚ ਕੁਝ ਨੌਜਵਾਨ ਬਲਜਿੰਦਰ ਕੌਰ ਦੇ ਸਕਿਓਰਿਟੀ ਗਾਰਡ ਤੇ ਥੱਪੜ ਮਾਰਨ ਦਾ ਇਲਜ਼ਾਮ ਲਾ ਰਹੇ ਹਨ। ਉੱਥੇ ਹੀ ਇਸ ਮਾਮਲੇ ਦੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਚ ਦਿਖਾਈ ਦੇ ਰਿਹਾ ਹੈ ਕਿ ਇਕ ਮੋਟਰਸਾਇਕਲ ਸਵਾਰ ਨੌਜਵਾਨ ਬਲਜਿੰਦਰ ਕੌਰ ਦੇ ਕਾਫਲੇ ਦੇ ਅੱਗੇ ਆ ਕੇ ਰੁਕਦਾ ਹੈ ਤੇ ਬਲਜਿੰਦਰ ਕੌਰ ਦਾ ਸਕਿਓਰਿਟੀ ਗਾਡਰ ਨੌਜਵਾਨ ਦੇ ਥੱਪੜ ਮਾਰ ਦਿੰਦਾ ਹੈ ਜਿਸ ਤੋਂ ਇਹ ਹੰਗਾਮਾ ਹੁੰਦਾ ਹੈ ਤੇ ਬਲਜਿੰਦਰ ਕੌਰ ਇਸ ਹੰਗਾਮੇ ਤੋਂ ਬਾਅਦ ਆਪਣੇ ਪਤੀ ਤੇ ਸਮਰਥਕਾਂ ਦੇ ਨਾਲ ਧਰਨੇ ਤੇ ਬੈਠ ਜਾਂਦੀ ਹੈ।

Leave a Reply

Your email address will not be published. Required fields are marked *