ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਗਾੜੀ ਮੋਰਚੇ ਦੇ ਆਗੂ ਪਿੰਡ ਬਾਦਲ ਤੱਕ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਸੀ। ਇਸ ਰੋਸ ਮਾਰਚ ਚ ਲੱਖਾਂ ਸਿਧਾਣਾ ਵੀ ਉਹਨਾਂ ਦੇ ਨਾਲ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਧਰਨਾ ਨਾਲ ਪਹੁੰਚੇ ਇਹ ਆਗੂ ਆਪਸ ਵਿੱਚ ਹੀ ਡਾਂਗੋਂ ਡਾਂਗੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਲੱਖਾਂ ਸਿਧਾਣਾ ਸਮੇਤ ਕੁਝ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਲਿਆ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬਰਗਾੜੀ ਮੋਰਚੇ ਦੇ ਆਗੂਆਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ ਇਹ ਰੋਸ ਮਾਰਚ ਬਰਗਾੜੀ ਤੋਂ ਲੈਕੇ ਪਿੰਡ ਬਾਦਲ ਤੱਕ ਕੱਢਿਆ ਜਾਣਾ ਸੀ। ਪਰ ਪਿੰਡ ਬਾਦਲ ਚ ਧਰਨੇ ਦੇ ਸਮੇਂ ਆਗੂਆ ਵਿਚਾਲੇ ਤਕਰਾਰ ਹੋਣ ਕਾਰਨ ਝਗੜਾ ਹੋ ਗਿਆ ਜਿਸ ਕਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।


