ਮੈਨੂੰ ਜਿੱਤ ਲੈਣ ਦਿਓ ਫੇਰ ਮੇਰੇ ਤੋਂ ਸਵਾਲ ਪੁੱਛਣਾ: Sunny Deol ਦਾ Logic

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਚੋਣ ਪ੍ਰਚਾਰ ਦੌਰਾਨ ਪਹਿਲੀ ਵਾਲ ਸੁਨੀਲ ਜਾਖੜ ਨੂੰ ਲੈਕੇ ਖੁਲਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਚੋਣ ਪ੍ਰਚਾਰ ਦੌਰਾਨ ਪਹਿਲੀ ਵਾਲ ਸੁਨੀਲ ਜਾਖੜ ਨੂੰ ਲੈਕੇ ਖੁਲਕੇ ਬੋਲੇ ਹਨ। ਸਨੀ ਦਿਓਲ ਨੇ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਡਰ ਰਹੇ ਹਨ। ਜਿਸ ਕਾਰਨ ਉਹ ਕੁਝ ਵੀ ਬੋਲ ਰਹੇ ਹਨ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਹਾਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਗੁਰਦਾਸਪੁਰ ‘ਚ ਲੋਕਾਂ ਲਈ ਕੰਮ ਕਰਨ ਲਈ ਆਏ ਹਨ। ਆਪਣੀ ਗੱਲ ਜਾਰੀ ਰੱਖਦੇ ਹੋਏ ਸਨੀ ਦਿਓਲ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਤੇ ਉਹ ਚਾਹੁੰਦੇ ਹਨ ਕਿ ਲੋਕਾਂ ਦਾ ਇਹ ਪਿਆਰ ਉਹਨਾਂ ਲਈ ਵੋਟ ਬਣ ਜਾਵੇ।

ਨਸ਼ੇ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਜਿੱਤ ਬਾਅਦ ਉਹ ਨਸ਼ੇ ਦੀ ਰੋਕਥਾਮ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਸਨੀ ਦਿਓਲ਼ ਨੇ ਮੀਡੀਆ ਨੂੰ ਇਹ ਵੀ ਕਿਹਾ ਕਿ ਹਾਲੇ ਉਹਨਾਂ ਨੂੰ ਇਹਨਾ ਜਿਆਦਾ ਕੁਝ ਪਤਾ ਨਹੀਂ ਹੈ ਜਿਸ ਕਾਰਨ ਉਹਨਾਂ ਕੋਲੋ ਕੋਈ ਨੇਗੇਟਿਵ ਸਵਾਲ ਨਾ ਪੁੱਛੇ ਜਾਣ। ਨਾਲ ਹੀ ਉਹਨਾਂ ਨੇ ਮੀਡੀਆ ਕਰਮੀਆਂ ਨੂੰ ਇਹ ਵੀ ਕਿਹਾ ਕਿ ਪਹਿਲਾ ਉਹ ਜਿੱਤ ਜਾਣ ਫਿਰ ਉਹਨਾਂ ਕੋਲੋ ਸਵਾਲ ਪੁੱਛਿਆ ਜਾਵੇ।

 

Leave a Reply

Your email address will not be published. Required fields are marked *