ਕਸ਼ਮੀਰੀ ਪੰਡਿਤ 29 ਸਾਲ ਬਾਅਦ ਘਾਟੀ ’ਚ ਪਰਤਿਆ, ‘ਕਸ਼ਮੀਰ ਵਰਗੀ ਕੋਈ ਥਾਂ ਨਹੀਂ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 1990 ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਜਿਸ ਕਸ਼ਮੀਰੀ ਪੰਡਿਤ ਨੂੰ 4 ਗੋਲੀਆਂ ਮਾਰੀਆਂ ਸਨ ਅਤੇ ਉਸ ਨੂੰ ਘਾਟੀ ਨੂੰ ਛੱਡਣਾ ਪਿਆ ਸੀ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 1990 ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਜਿਸ ਕਸ਼ਮੀਰੀ ਪੰਡਿਤ ਨੂੰ 4 ਗੋਲੀਆਂ ਮਾਰੀਆਂ ਸਨ ਅਤੇ ਉਸ ਨੂੰ ਘਾਟੀ ਨੂੰ ਛੱਡਣਾ ਪਿਆ ਸੀ। ਉਹ 29 ਸਾਲ ਬਾਅਦ ਆਪਣੀ ਸਰਜਮੀਂ ’ਤੇ ਪਰਤ ਆਇਆ ਹੈ ਅਤੇ  ਸ਼੍ਰੀਨਗਰ ਵਿਚ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ ਰੋਸ਼ਨ ਲਾਲ ਮਾਵਾ ਨੇ ਕਿਹਾ ਕਿ ਕਸ਼ਮੀਰ ਵਰਗੀ ਕੋਈ ਥਾਂ ਨਹੀਂ। ਕਾਰੋਬਾਰੀਆਂ ਨੇ ‘ਦਸਤਾਰਬੰਦੀ’ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਮਾਵਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ। ਮੈਂ ਪੂਰੇ ਦੇਸ਼ ਦੀ ਯਾਤਰਾ ਕੀਤੀ ਹੈ ਪਰ ਕਸ਼ਮੀਰ ਵਰਗੀ ਕੋਈ ਥਾਂ ਨਹੀਂ। ਕਸ਼ਮੀਰੀਅਤ ਜ਼ਿੰਦਾ ਹੈ। ਕਸ਼ਮੀਰੀ ਮੁਸਲਮਾਨਾਂ ਤੇ ਪੰਡਿਤਾਂ ਵਿਚ ਭਾਈਚਾਰਾ ਜਿਉਂ ਦਾ ਤਿਓਂ ਬਰਕਰਾਰ ਹੈ।’’ਮਾਵਾ ਨੇ ਕਿਹਾ ਕਿ 13 ਅਕਤੂਬਰ 1990 ਨੂੰ ਉਨ੍ਹਾਂ ਨੂੰ ਉਨ੍ਹਾਂ ਦੀ ਦੁਕਾਨ ’ਤੇ 4 ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਦੇ ਬਾਅਦ ਉਹ ਕਸ਼ਮੀਰ ਛੱਡ ਕੇ ਦਿੱਲੀ ਵਿਚ ਵਸ ਗਏ ਸਨ।

Watch Video

 

 

 

Leave a Reply

Your email address will not be published. Required fields are marked *