ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਦੌਰਾ ‘ਤੇ, ਪਿੰਡ ਬੁਰਜ ਸਿੰਦਵਾਂ ਦਾ ਕੀਤਾ ਦੌਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਰ-ਘਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਰ-ਘਰ ਪਹੁੰਚ ਪ੍ਰਚਾਰ ਕਰ ਰਹੇ ਹਨ | 92 ਸਾਲਾ ਬਾਦਲ ਬਠਿੰਡਾ ਹਲਕੇ ਦੇ 40 ਪਿੰਡਾਂ ਦੇ 400 ਤੋਂ ਵੱਧ ਉਨ੍ਹਾਂ ਘਰਾਂ ਵਿੱਚ ਜਾ ਚੁੱਕੇ ਹਨ | ਜਿੱਥੇ ਹਾਲ ਹੀ ਵਿੱਚ ਕਿਸੇ ਦੀ ਮੌਤ ਹੋਈ ਹੈ |

ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਤੋਂ ਲੈ ਕੇ ਪੂਰੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਵਿਚਰ ਰਹੇ ਹਨ | ਅਕਾਲੀ ਦਲ ਦੇ ਨੇਤਾ ਬਾਦਲ ਨੂੰ ਉਨ੍ਹਾਂ ਦੇ ਆਉਣ ਤੋਂ ਕਈ ਦਿਨ ਪਹਿਲਾਂ ਹੀ ਮੌਤਾਂ ਦੀ ਸੂਚੀ ਸੌਂਪ ਦਿੰਦੇ ਹਨ | ਇਸ ਮਗਰੋਂ ਬਾਦਲ ਦੀ ਸਮਾਂ ਸਾਰਣੀ ਤਿਆਰ ਹੁੰਦੀ ਹੈ ਤਾਂ ਜੋ ਬਾਦਲ ਦੇ ਸੁਰੱਖਿਆ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾ ਸਕਣ |

Watch Video

Leave a Reply

Your email address will not be published. Required fields are marked *