ਜਾਣੋਂ ਕੀ ਹੁੰਦਾ ਹੈ ਕਵਰਿੰਗ ਉਮੀਦਵਾਰ, ਪ੍ਰਕਾਸ਼ ਸਿੰਘ ਬਾਦਲ ਕਿਸ ਦੇ ਹਨ ਕਵਰਿੰਗ ਉਮੀਦਵਾਰ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਬਠਿੰਡਾ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਬਠਿੰਡਾ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ। ਦਸ ਦਈਏ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਪੰਜਾਬ ਦੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵੱਜੋਂ ਨਾਮਜ਼ਦਗੀ ਕੀਤੀ।

parkash singh badal

ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਤੇ ਜਮ ਕੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ 84 ਦੇ ਦੰਗੇ ਕਰਵਾਏ ਸੀ। ਤੇ ਹੁਣ ਕਾਂਗਰਸ ਅਕਾਲੀ ਦਲ ਨੂੰ ਬੇਅਦਬੀ ਦਾ ਦੋਸ਼ੀ ਦੱਸ ਰਿਹਾ ਸੀ ਪਰ ਸਿੱਟ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਜਾਣੋ ਕੀ ਹੁੰਦਾ ਹੈ ਕਵਰਿੰਗ ਉਮੀਦਵਾਰ:- 
ਕਵਰਿੰਗ ਉਮੀਦਵਾਰ ਉਹ ਉਮੀਦਵਾਰ ਹੁੰਦਾ ਹੈ ਜੋ ਕਿ ਇਕ ਹੀ ਹਲਕੇ ਤੋਂ ਉਮੀਦਵਾਰ ਦੇ ਨਾਲ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਦਾ ਹੈ। ਜਿਸ ਕਾਰਨ ਇਸ ਨੂੰ ਕਵਰਿੰਗ ਉਮੀਦਵਾਰ ਤੇ ਬੈਕਐੱਪ ਕਿਹਾ ਜਾਂਦਾ ਹੈ। ਕਵਰਿੰਗ ਉਮੀਦਵਾਰ ਦੀ ਚੋਣ ਵੀ ਮੁੱਖ ਉਮੀਦਵਾਰ ਹੀ ਕਰਦਾ ਹੈ।

parkash singh badal

ਦਸ ਦਈਏ ਕਿ ਜਦੋ ਨਾਮਜ਼ਦਗੀ ਜਾਂਚ ਕੀਤੀ ਜਾਂਦੀ ਹੈ ਤਾਂ ਉਂਦੋ ਜੇਕਰ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਮੁੱਖ ਉਮੀਦਵਾਰ ਦੇ ਪੱਤਰ ਨੂੰ ਖਾਰਿਜ ਕਰ ਦਿੱਤਾ ਜਾਂਦਾ ਹੈ। ਤੇ ਮੁੱਖ ਉਮੀਦਵਾਰ ਦੀ ਥਾਂ ਤੇ ਕਵਰਿੰਗ ਉਮੀਦਵਾਰ ਚੋਣ ਚ ਹਿੱਸਾ ਲੈਂਦਾ ਹੈ। ਪਰ ਉਮੀਦਵਾਰ ਦੇ ਨਾਮਜ਼ਦਗੀ ਦੇ ਸਹੀ ਪਾਏ ਜਾਣ ਤੇ ਕਵਰਿੰਗ ਉਮੀਦਵਾਰ ਆਪਣਾ ਨਾਂ ਵਾਪਸ ਲੈ ਲੈਂਦੇ ਹਨ।

Leave a Reply

Your email address will not be published. Required fields are marked *