ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੀ ਨੌਜਵਾਨ ਪੀੜੀ ਗਲਤ ਤੇ ਫਿਜੂਲ ਚੀਜਾਂ ਵੱਲ ਨੂੰ ਜਿਆਦਾ ਆਕਰਸੀਤ ਹੋ ਰਹੀ ਹੈ ਜਿਸ ਕਾਰਨ ਉਹ ਬਿਨ੍ਹਾਂ ਸੋਚੇ ਸਮਝੇ ਕੁਝ ਅਜਿਹਾ ਕਰ ਬੈਠਦੇ ਹਨ ਜਿਸ ਕਾਰਨ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਜੇਕਰ ਗੱਲ ਕੀਤੀ ਜਾਵੇ ਟਿਕ ਟੌਕ ਦੀ ਤਾਂ ਇਸ ਪਿੱਛੇ ਅੱਧੀ ਨੌਜਵਾਨ ਪੀੜੀ ਦੀਵਾਨੀ ਹੋਈ ਪਈ ਹੈ ਤੇ ਸਮਾਂ ਤੇ ਥਾਂ ਦੇਖੇ ਬਿਨ੍ਹਾਂ ਹੀ ਉਹ ਟਿਕ ਟੌਕ ਤੇ ਵੀਡੀਓ ਬਣਾਉਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲਿਆ ਜਿਸ ਕਾਰਨ ਨੌਜਵਾਨਾਂ ਦੇ ਖਿਲਾਫ ਮਾਮਲਾ ਤੱਕ ਦਰਜ ਹੋ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਦੋ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਾਲੀ ਥਾਂ ਤੇ ਵੀਡੀਓ ਬਣਾ ਰਹੇ ਸੀ ਤਾਂ ਉਹਨਾਂ ਨੂੰ ਗੁਰੂ ਘਰ ਦੇ ਸੇਵਾਦਾਰਾਂ ਨੇ ਫੜ੍ਹ ਲਿਆ। ਇਹਨਾਂ ਹੀ ਨਹੀਂ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਨਾਲ ਹੀ ਨੌਜਵਾਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇ ਹੀ ਨੌਜਵਾਨ ਹਰਿਆਣਾ ਦੇ ਰਹਿਣ ਵਾਲੇ ਸਨ ਤੇ ਦੋਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਉੱਥੇ ਹੀ ਟਿਕ ਟੌਕ ਬਣਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਪਹਿਲੀ ਵਾਰ ਮਾਮਲਾ ਦਰਜ ਕੀਤਾ ਗਿਆ ਹੈ। ਜਿਕਰ-ਏ-ਖਾਸ ਹੈ ਕਿ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਨੌਜਵਾਨਾਂ ਨੇ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਹੋਵੇ। ਇਹਨਾਂ ਦੀ ਤਰ੍ਹਾਂ ਪਹਿਲਾ ਵੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੋ ਕੁੜੀਆਂ ਵੱਲੋਂ ਟਿਕ ਟੌਕ ਬਣਾਈ ਗਈ ਸੀ। ਜਿਹਨਾਂ ਨੇ ਬਾਅਦ ਚ ਆਪਣੀ ਕਰਨੀ ਲਈ ਮੁਆਫੀ ਮੰਗ ਲਈ ਸੀ। ਇਸ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਉਣਾ ਨੌਜਵਾਨਾਂ ਦੀ ਸਮਝ ਤੇ ਫਿਜੂਲ ਦੇ ਕੰਮਾਂ ਵੱਲ ਜਿਆਦਾ ਧਿਆਨ ਹੋਣਾ ਦਰਸਾਉਂਦਾ ਹੈ।

