ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ 2019 ਦੇ ਚੋਥੇ ਗੇੜ ਦੀ ਵੋਟਿੰਗ ਸ਼ੁਰੂ ਹੋ ਗਈ ਹੈ ਦਸ ਦਈਏ ਕਿ ਕਰੀਬ 9 ਸੂਬਿਆਂ ਦੀਆਂ 72 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸਦੇ ਚੱਲਦੇ ਇਹਨਾਂ ਚੋਣਾਂ ਚ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਵੀ ਲੋਕ ਇਸ ਚ ਆਪਣਾ ਹਿੱਸਾ ਪਾ ਰਹੇ ਹਨ।
9 ਸੂਬਿਆਂ ਵਿੱਚੋਂ ਮਹਾਰਾਸ਼ਟਰ ਚ ਵੀ ਵੋਟਿੰਗ ਹੋ ਰਹੀ ਹੈ ਜਿਸਦੇ ਚੱਲਦੇ ਕਈ ਬਾਲੀਵੁੱਡ ਦੇ ਅਦਾਕਾਰਾ ਨੇ ਵੀ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਇਆ।
ਦਸ ਦਈਏ ਕਿ ਪ੍ਰਿਅੰਕਾ ਚੋਪੜਾ , ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ,ਮਾਧੁਰੀ ਦੀਕਸ਼ਿਤ, ਕਾਂਗਰਸ ਉਮੀਦਵਾਰ ਤੇ ਅਦਾਕਾਰਾ ਉਰਮੀਲਾ ਮਾਤੋਂਡਕਰ, ਰੇਖਾ ਨੇ ਬੁਥ ਨੰਬਰ 283 ਚ, ਭੋਜਪੁਰੀ ਅਭਿਨੇਤਾ ਰਵੀਕਿਸ਼ਨ, ਅਨਿਲ ਅੰਬਾਨੀ ਪਰੇਸ਼ ਰਾਵਲ ਤੇ ਉਹਨਾਂ ਦੀ ਪਤਨੀ ਨੇ ਵੋਟ ਪਾਈ।
ਨਾਲ ਹੀ ਕਈ ਸਿਤਾਰੇ ਵੋਟ ਪਾ ਵੀ ਰਹੇ ਹਨ। ਇਹਨਾਂ ਸਿਤਾਰੀਆਂ ਨੇ ਵੋਟ ਪਾਉਣ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਵੀ ਗੱਲ ਆਖੀ।


