ਫ਼ਿਰੋਜ਼ਪੁਰ : ਅਧਿਆਪਕਾਂ ਦਾ ਹਮੇਸ਼ਾ ਸਮਾਜ ਵਿੱਚ ਸਤਿਕਾਰ ਕੀਤਾ ਜਾਂਦਾ ਸੀ ਪਰ ਹੁਣ ਅਧਿਆਪਕਾਂ ਦੀ ਸਥਿਤੀ ਤਰਸਯੋਗ ਬਣਦੀ ਜਾ ਰਹੀ ਹੈ। ਹੁਣ ਫ਼ਿਰੋਜ਼ਪੁਰ ਦੇ 102 ਸਾਲ ਪੁਰਾਣੇ ਆਰ.ਐਸ.ਡੀ. ਕਾਲਜ ਦੇ ਤਿੰਨ ਅਧਿਆਪਕਾਂ ਪ੍ਰੋ.ਕੁਲਦੀਪ ਸਿੰਘ, ਡਾ.ਮਨਜੀਤ ਕੌਰ ਆਜ਼ਾਦ ਅਤੇ ਡਾ.ਲਕਸ਼ਮਿੰਦਰ ਨੂੰ ਕਾਲਜ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਫ਼ਾਰਗ ਕੀਤਾ ਗਿਆ ਹੈ। ਮੈਨੇਜਮੈਂਟ ਦੇ ਤਾਨਾਸ਼ਾਹ ਫੈਸਲੇ ਦੇ ਖਿਲਾਫ਼ ਤਿੰਨਾਂ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।
ਰੈਗੂਲਰ ਭਰਤੀ ਹੋਏ ਸਨ ਤਿੰਨੋ ਅਧਿਆਪਕ
ਦੱਸ ਦੇਈਏ ਕਿ ਮਨਜੀਤ ਕੌਰ ਆਜ਼ਾਦ ਨੇ ਸਦਮਾ ਨਾ ਸਹਾਰਦੇ ਹੋਏ ਖੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ ਹੈ। ਲੋਕਾਂ ਦੇ ਟੈਕਸ ‘ਚੋਂ ਸਿੱਖਿਆ ਬਾਰੇ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਫੂਕਣ ਵਾਲੀ ਆਪ ਸਰਕਾਰ ‘ਚ ਹੁਣ ਕਾਲਜਾਂ ਦੇ ਰੈਗੂਲਰ ਪ੍ਰੋਫੈਸਰ ਵੀ ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ।
ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਰਥਨ
ਧਰਨੇ ਦਾ ਪਤਾ ਲੱਗਣ ਉੱਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਉੱਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਉਥੇ ਹੀ ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀਆਂ , ਜਨਤਕ ਸੰਸਥਾਵਾਂ , ਲੇਖਕ ਜਥੇਬੰਦੀਆਂ ਅਤੇ ਸ਼ਹਿਰ ਦੇ ਮੋਅਤਬਰ ਲੋਕ ਇਸ ਧਰਨੇ ਦਾ ਸਮਰਥਨ ਕਰ ਰਹੇ ਹਨ।



