ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦਾ ਬਿਗੁਲ ਵਜ ਚੁੱਕਿਆ ਹੈ ਤੇ ਪੰਜਾਬ ਵਿੱਚ ਲੋਕਸਭਾ ਚੋਣ 19 ਮਈ ਨੂੰ ਜਿਸ ਕਾਰਨ ਸਿਆਸੀ ਪਾਰਟੀ ਆਪਣੀ ਨਬਜਾ ਟਟੋਲ ਰਹੀਆਂ ਹਨ। ਇਸਦੇ ਚੱਲਦੇ ਸੂਤਰਾਂ ਤੋ ਇਹ ਖਬਰ ਸਾਹਮਣੇ ਆਈ ਸੀ ਕਿ ਬੀਜੇਪੀ ਪਾਰਟੀ ਤੋਂ ਲੋਕਸਭਾ ਹਲਕਾ ਅੰਮ੍ਰਿਤਸਰ ਸੀਟ ਤੋਂ ਸਨੀ ਦਿਓਲ ਦੀ ਉਮੀਦਵਾਰ ਹੋ ਸਕਦੇ ਹਨ।
ਇਹ ਗੱਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਕਾਰਨ ਹਰ ਕੋਈ ਇਹੀ ਅੰਦਾਜਾ ਲੱਗਾ ਰਿਹਾ ਹੈ ਕਿ ਸੰਨੀ ਦਿਓਲ ਨੂੰ ਬੀਜੇਪੀ ਪਾਰਟੀ ਚੋਣ ਮੈਦਾਨ ‘ਚ ਉਤਾਰ ਸਕਦੀ ਹੈ। ਉੱਥੇ ਹੀ ਹਾਲ ਦੇ ਦਿਨਾਂ ਚ ਚੋਣ ਸੋਸ਼ਲ ਮੀਡੀਆ ਤੇ ਬੀਜੇਪੀ ਪ੍ਰਧਾਨ ਅਮੀਤ ਸ਼ਾਹ ਦੇ ਨਾਲ ਸੰਨੀ ਦਿਓਲ ਦੀ ਤਸਵੀਰ ਵਾਇਰਲ ਹੋਈ ਹੈ ਜਿਸ ਕਾਰਨ ਇਸ ਗੱਲ ਤੇ ਪੁਸ਼ਟੀ ਹੁੰਦੀ ਹੋਈ ਨਜਰ ਆ ਰਹੀ ਹੈ। ਹਾਲਾਂਕਿ ਪਾਰਟੀ ਵੱਲੋਂ ਹਾਲੇ ਤਕ ਇਸ ਤਰ੍ਹਾਂ ਦੀ ਕੋਈ ਪ੍ਰਤੀਕ੍ਰਿਆ ਨਹੀਂ ਹੈ।
ਦੱਸਣਯੋਗ ਗੱਲ ਹੈ ਕਿ ਬੀਜੇਪੀ ਪਾਰਟੀ ਅੰਮ੍ਰਿਤਸਰ ਤੋਂ ਕਿਸੇ ਸਟਾਰ ਪ੍ਰਚਾਰਕ ਦੀ ਭਾਲ ਕਰ ਰਹੀ ਹੈ ਤੇ ਉਥੇ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਨੂੰ ਸਹੀ ਸਾਬਿਤ ਕਰ ਰਿਹਾ ਹੈ। ਫਿਲਹਾਲ ਹੁਣ ਆਉਣ ਵਾਲੇ ਸਮੇਂ ਚ ਹੀ ਪਤਾ ਲਗੇਗਾ ਕਿ ਬੀਜੇਪੀ ਪਾਰਟੀ ਚੋਣ ਮੈਦਾਨ ਚ ਕਿਸ ਉਮੀਦਵਾਰ ਨੂੰ ਉਤਾਰਦੀ ਹੈ।

