PM Narendra Modi ਨਾਲ ਵਾਰ ਵਾਰ ਤਸਵੀਰਾਂ ਵਿਚ ਦਿਖਦੀ ਇਹ ਮਹਿਲਾ ਕੌਣ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਹਰ ਇਕ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਦੇ ਹੱਥ ਚ ਆ ਚੁੱਕਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਹਰ ਇਕ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਦੇ ਹੱਥ ਚ ਆ ਚੁੱਕਿਆ ਹੈ ਜਿਸ ਕਾਰਨ ਕਿਸੇ ਦੀ ਵੀ ਇਕ ਗਲਤੀ ਉਹਨਾਂ ਦੀ ਕਿਸਮਤ ਨੂੰ ਬਦਲ ਸਕਦੀ ਹੈ। ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਹਿਲਾ ਦਿਖਾਏ ਦੇ ਰਹੀ ਹੈ। ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਰ ਇਕ ਵਿਦੇਸ਼ ਦੌਰੇ ਤੇ ਨਾਲ ਦੇਖੀ ਜਾਂਦੀ ਹੈ। ਜਿਸ ਕਾਰਨ ਇਹ ਮਹਿਲਾ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

https://www.youtube.com/watch?v=t5YoPEKgPdA

ਆਉ ਤੁਹਾਨੂੰ ਇਸ ਮਹਿਲਾ ਬਾਰੇ ਜਾਣੂ ਕਰਵਾਉਦੇ ਹਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਸ ਮਹਿਲਾ ਦੀ ਤਸਵੀਰ ਦੀ ਵਾਇਰਲ ਹੋ ਰਹੀ ਹੈ ਉਸਦਾ ਨਾਂ ਗੁਰਦੀਪ ਕੌਰ ਚਾਵਲਾ ਹੈ। ਗੁਰਦੀਪ ਕੌਰ ਪੀਐੱਮ ਨਰਿੰਦਰ ਮੋਦੀ ਦੀ ਸਕੱਤਰ ਜਾਂ ਫਿਰ ਕੋਈ ਮੰਤਰੀ ਨਹੀਂ ਹੈ ਸਗੋਂ ਇਹ ਮਹਿਲਾ  ਭਾਸ਼ਾ ਨੂੰ ਅਨੁਵਾਦ ਕਰਨ ਦਾ ਕੰਮ ਕਰਦੀ ਹੈ। ਦਸ ਦਈਏ ਕਿ ਇਹਨਾਂ ਨੂੰ ਵੱਖ ਵੱਖ ਭਾਸ਼ਾ ਦਾ ਗਿਆਨ ਹੁੰਦਾ ਹੈ ਜਿਸ ਕਾਰਨ ਉਹ ਕਿਸੇ ਖਾਸ ਸ਼ਖਸ ਦੇ ਨਾਲ ਦੌਰੇ ਜਾਂ ਫਿਰ ਮੀਟਿੰਗ ਚ ਨਾਲ ਰਹਿੰਦੇ ਹਨ।

PM Modi gurdeep kaur chawla

ਤਸਵੀਰਾਂ ਵਿੱਚ ਦਿਖ ਰਹੀ ਗੁਰਦੀਪ ਚਾਵਲਾ ਵੀ ਇਹੀ ਕੰਮ ਕਰ ਦੀ ਹੈ। ਦਸ ਦਈਏ ਕਿ  ਪੀਐੱਮ ਨਰਿੰਦਰ ਮੋਦੀ ਜਦੋ ਵੀ  ਆਪਣੇ ਵਿਦੇਸ਼ ਦੌਰੇ ਤੇ ਜਾਉਂਦੇ ਹਨ ਤਾਂ ਗੁਰਦੀਪ ਉਹਨਾਂ ਦੇ ਨਾਲ ਜਾਂਦੀ ਹੈ। ਵਿਦੇਸ਼ ਚ ਪੀਐੱਮ ਨਰਿੰਦਰ ਮੋਦੀ ਜਦੋ ਵੀ ਹਿੰਦੀ ਚ ਭਾਸ਼ਣ ਦਿੰਦੇ ਹਨ ਤਾਂ ਗੁਰਦੀਪ ਉਸ ਭਾਸ਼ਣ ਦਾ ਅਨੁਵਾਦ ਕਰ ਕਰਦੀ ਹੈ। ਇਸਦੇ ਨਾਲ ਹੀ ਕੋਈ ਵੀ ਵਿਦੇਸ਼ੀ ਮੰਤਰੀ ਭਾਰਤ ਨਰਿੰਦਰ ਮੋਦੀ ਦੇ ਕੋਲ ਆਉਂਦਾ ਹੈ ਤਾਂ ਇਸ ਵੇਲੇ ਵੀ ਉਹ ਉਹਨਾਂ ਦੇ ਨਾਲ ਹੁੰਦੀ ਹੈ।

PM Modi gurdeep kaur chawla

ਜਿਕਰ-ਏ-ਖਾਸ ਹੈ ਕਿ ਗੁਰਦੀਪ ਕੌਰ ਚਾਵਲਾ ਨੇ ਸਾਲ 1990 ਚ ਆਪਣੇ ਕਰਿਅਰ ਦੀ ਸ਼ੁਰੂਆਤ ਭਾਰਤੀ ਸਾਂਸਦ ਤੋਂ ਕੀਤੀ ਸੀ ਪਰ ਕਰੀਬ 6 ਸਾਲਾ ਬਾਅਦ ਵਿਆਹ ਹੋਣ ਕਾਰਨ ਉਹਨਾਂ ਨੂੰ ਆਪਣੀ ਨੌਕਰੀ ਛੱਡਣੀ ਪੈ ਗਈ। ਇਸਦੇ 6 ਬਾਅਦ ਸਾਲ 2010 ਚ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਔਬਾਮਾ ਲਈ ਅਨੁਵਾਦ ਕਰਨ ਦਾ ਕੰਮ ਕੀਤਾ। ਇਸ ਤੋਂ ਬਾਅਦ ਹੁਣ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਅਨੁਵਾਦ ਦਾ ਕੰਮ ਕਰਦੇ ਹਨ।

Leave a Reply

Your email address will not be published. Required fields are marked *