ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ | ਇਸ ‘ਤੇ ਆਖਰੀ ਫੈਸਲਾ ਪੀ.ਐੱਮ. ਇਮਰਾਨ ਖਾਨ ਲੈਣਗੇ | ਦੱਸ ਦੱਈਏ ਕਿ ਕੁਝ ਦਿਨ ਪਹਿਲਾਂ ਅਸਦ ਉਮਰ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਕਰਜ਼ ਇੰਨਾ ਵੱਧ ਚੁੱਕਾ ਹੈ ਕਿ ਦੇਸ਼ ਦੀਵਾਲੀਆ ਹੋਣ ਦੀ ਕਗਾਰ ‘ਤੇ ਹੈ।
ਉਮਰ ਦਾ ਅਸਤੀਫਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪਾਕਿਸਤਾਨ ਦਾ ਆਈ.ਐੱਮ.ਐੱਫ. ਨਾਲ 6.8 ਬਿਲੀਅਨ ਡਾਲਰ ਨੂੰ ਲੈ ਕੇ ਸਮਝੌਤਾ ਹੋਣ ਵਾਲਾ ਸੀ। ਅੱਜ ਪਾਕਿਸਤਾਨ ਦਾ ਬਜਟ ਵੀ ਪੇਸ਼ ਹੋਣਾ ਹੈ। ਇਸ ਅਸਤੀਫੇ ਦਾ ਅਸਰ ਪਾਕਿਸਤਾਨ ਦੀ ਅਰਥ ਵਿਵਸਥਾ ‘ਤੇ ਵੀ ਪਵੇਗਾ। ਦੱਸਣਯੋਗ ਹੈ ਕਿ ਅਸਦ ਵਿੱਤ ਮੰਤਰੀ ਦੇ ਅਹੁਦੇ ‘ਤੇ 8 ਮਹੀਨੇ ਵੀ ਟਿਕ ਨਹੀਂ ਪਾਏ।
Watch Video
