Punjab Police and Bambiha Gang Encounter in Barnala Today: ਬਰਨਾਲਾ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਤੇ ਬੰਬੀਹਾ ਗੈਂਗ ਵਿਚਾਲੇ ਬੁੱਧਵਾਰ ਨੂੰ ਇੱਕ ਮੁੱਠਭੇੜ ਹੋਈ ਅਤੇ ਇਸ ਦੌਰਾਨ ਗੈਂਗ ਦਾ ਇੱਕ ਸ਼ੂਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਸ਼ੂਟਰ ਦੀ ਪਛਾਣ ਸੁਖੀ ਖਾਨ ਵਜੋਂ ਹੋਈ ਹੈ।
ਇਸ ਮਾਮਲੇ ਦੀ ਜਾਣਕਾਰੀ ਖੁਦ ਏਜੀਟੀਐਫ ਦੇ ਮੁਖੀ ਪ੍ਰਮੋਦ ਭਾਨ ਵੱਲੋਂ ਦਿੱਤੀ ਗਿਆ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਬਰਨਾਲਾ ‘ਚ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਤੇ AGTF ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਉਸ ਗੈਂਗ ਦਾ ਇੱਕ ਸ਼ੂਟਰ ਜ਼ਖਮੀ ਹੋ ਗਿਆ। ਇਹ ਐਨਕਾਊਂਟਰ ਬਰਨਾਲਾ ਦੇ ਹੰਢਿਆਇਆ ਪੁਲ ਵਿਖੇ ਹੋਇਆ ਹੈ।
