ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਜੋਕੇ ਸਮੇਂ ਚ ਵਾਟਸਐਪ ਹਰ ਕਿਸੇ ਲਈ ਖਾਸ ਜਰੂਰਤ ਬਣ ਗਿਆ ਹੈ। ਹਰ ਕੋਈ ਸੋਸ਼ਲ ਨੈਟਵਰਕਿੰਗ ਮੈਸੇਜਿੰਗ ਐਪ ਵਾਟਸਐਪ ਨਾਲ ਜੁੜੀਆ ਹੋਇਆ ਹੈ। ਜਿਸ ਕਾਰਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰ ਕਿਸੇ ਲਈ ਇਹ ਵਾਟਸਐਪ ਉਸ ਦੀ ਰੁਟੀਨ ਦਾ ਹਿੱਸਾ ਬਣ ਗਿਆ ਹੈ। ਉੱਥੇ ਹੀ ਵਾਟਸਐਪ ਆਪਣੇ ਉਪਭੋਗਤਾਵਾਂ ਦਾ ਵੀ ਖਾਸ ਖਿਆਲ ਰੱਖਦਾ ਹੈ ਤੇ ਸਮੇਂ ਸਮੇਂ ਤੋ ਖੁਦ ਨੂੰ ਅਪਡੇਟ ਤੇ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ।
ਜਿਸ ਨਾਲ ਵਾਟਸਐਪ ਉਪਭੋਗਤਾ ਭਰਪੂਰ ਮਜਾ ਉਂਠਾਉਂਦੇ ਹਨ। ਇਸੇ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਵਾਟਸਐਪ ਨੇ ਇਕ ਹੋਰ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਾਟਸਐਪ ਦੇ ਨਵੇਂ ਫੀਚਰ ਦੇ ਨਾਲ ਉਪਭੋਗਤਾਵਾਂ ਨੂੰ ਚੈਟ ਸਕ੍ਰੀਨਸ਼ੋਟ ਨੂੰ ਰੋਕਣ ਦੀ ਇਜਾਜਤ ਮਿਲ ਜਾਵੇਗੀ। ਇਹ ਉਸ ਸਮੇਂ ਹੋਵੇਗਾ ਜਦੋ ਐਂਡਰਾਇਡ ਫੋਨਾਂ ਤੇ ਫਿੰਗਰਪ੍ਰਿੰਟ ਪ੍ਰਮਾਣੀਕਰਨ ਮੰਗਿਆ ਜਾਵੇਗਾ।
ਫਿਲਹਾਲ ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਉਪਲਬਧ ਨਹੀਂ ਹੈ। ਨਾਲ ਹੀ ਸੂਤਰਾਂ ਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਫੀਚਰ ਉਸ ਸਮੇਂ ਚਲੇਗਾ ਜਦੋ ਅਥੰਟੀਕੇਸ਼ਨ ਚਲਦੀ ਰਹੇਗੀ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਐਂਡਰਾਇਡ ਬੀਟਾ ਅਪਡੇਟ 2.19.106 ’ਚ ਮੌਜੂਦ ਨਹੀਂ ਹੈ। ਪਰ ਬੀਟਾ ਯੂਜ਼ਰਜ਼ ਲਈ ਇਸਨੂੰ ਜਲਦੀ ਉਪਲੱਬਧ ਕਰਵਾਇਆ ਜਾਵੇਗਾ।

