ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਚੋਣਾਂ ਨੂੰ ਲੈਕੇ 20 ਸੂਬਿਆਂ ਚ ਵੋਟਿੰਗ ਹੋ ਰਹੀ ਹੈ ਇਸਦੇ ਚੱਲਦੇ ਕਈ ਦਿੱਗਜ ਨੇਤਾਵਾਂ ਨੇ ਵੋਟਿੰਗ ਕੀਤੀ। ਵੋਟਿੰਗ ਦੌਰਾਨ ਕਈ ਥਾਵਾਂ ਤੇ ਹੰਗਾਮਾ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਵੋਟਿੰਗ ਦੌਰਾਨ ਆਂਧਰਪ੍ਰਦੇਸ਼ ਦੇ ਅਨੰਤਪੁਰ ਜਿਲੇ ਦੇ ਤਦਿਪੱਤਰੀ ਵਿਧਾਨਸਭਾ ਖੇਤਰ ਚ ਆਉਣ ਵਾਲੇ ਪਿੰਡ ਮੀਰਾਪੁਰਮ ਚ ਟੀਡੀਪੀ YSR ਕਾਂਗਰਸ ਸਮਰਥਕਾਂ ਦੇ ਵਿਚਾਲੇ ਭਿਆਨਕ ਝੱੜਪ ਹੋਈ ਜਿਸ ਕਾਰਨ ਇਸ ਦੌਰਾਨ ਇਕ ਟੀਡੀਪੀ ਸਮੱਰਥਕ ਦੀ ਮੋਤ ਹੋ ਗਈ।
ਇਹਨਾਂ ਹੀ ਆਂਧਰਪ੍ਰਦੇਸ਼ ਦੇ ਇਲਾਕੇ ਜਮਲਾਮਦੁਗੁ ਚ ਤੇਲੁਗੂ ਦੇਸ਼ਮ ਪਾਰਟੀ ਅਤੇ ਵਾਈਐੱਸਆਰ ਕਾਂਗਰਸ ਸਮਰਥਕਾਂ ਵਿਚਾਲੇ ਪੱਥਰਬਾਜੀ ਹੋਈ। ਜਿਸ ਕਾਰਨ ਦੋ ਵੋਟ ਪਾਉਣ ਆਈਆਂ ਮਹਿਲਾਵਾਂ ਗੰਭੀਰ ਜਖਮੀ ਹੋ ਗਈਆ। ਕਿਹਾ ਜਾ ਰਿਹਾ ਹੈ ਕਿ ਦੋਵੇ ਹੀ ਪਾਰਟੀਆਂ ਦੇ ਸਮਰਥਕਾਂ ਨੇ ਇਕ ਦੂਜੇ ਤੇ ਪੱਥਰਬਾਜੀ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਆਂਧਰਪ੍ਰਦੇਸ਼ ਦੇ ਅਨੰਤਪੁਰ ਜਿਲੇ ਦੇ ਪੂਟੀ ਮਤਦਾਨ ਕੇਂਦਰ ਤੇ ਜਨਸੇਨਾ ਦੇ ਵਿਧਾਇਕ ਮਧੁਸੂਦਨ ਗੁਪਤਾ ਵੱਲੋਂ ਈਵੀਐੱਮ ਤੋੜ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ। ਉੱਥੇ ਹੀ ਆਂਧਰਪ੍ਰਦੇਸ਼ ਦੇ ਮੁੱਖਮੰਤਰੀ ਨਾਇਡੂ ਨੇ ਚੋਣ ਕਮਿਸ਼ਨ ਨੂੰ ਮਤਦਾਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ।


