ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਲੋਕ ਸਭਾ ਸੀਟ ‘ਤੇ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀਆਂ ਪ੍ਰੇਸ਼ਾਨੀਆਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਸ ਦਈਏ ਕਿ ਟਿਕਟ ਲੈ ਕੇ ਚੌਧਰੀ ਜਿਵੇਂ ਹੀ ਜਲੰਧਰ ਪੁੱਜੇ ਤਾਂ ਉਨ੍ਹਾਂ ਦੇ ਵਿਰੋਧ ਵਿਚ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੇ ਮੋਰਚਾ ਖੋਲ ਦਿੱਤਾ।
ਇਸ ਤੋਂ ਇਲਾਵਾ ਕੇ. ਪੀ. ਨੇ ਦਾਅਵਾ ਕੀਤਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਉਨ੍ਹਾਂ ਦੀ ਹੀ ਬਣਦੀ ਸੀ। ਉਨ੍ਹਾਂ ਨੇ ਕਾਂਗਰਸ ਪਾਰਟੀ ਉੇਤੇ ਟਿਕਟਾਂ ਦੀ ਕਾਣੀ ਵੰਡ ਕਰਨ ਦਾ ਦੋਸ਼ ਲਗਾਇਆ।
ਦੱਸਣਯੋਗ ਗੱਲ ਹੈ ਕਿ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਖੁਦ ਚੌਧਰੀ ਸੰਤੋਖ ਸਿੰਘ ,ਰੰਧਾਵਾ,ਰਾਜਕੁਮਾਰ ਵੇਰਕਾ ਤੇ ਕਈ ਹੋਰ ਕਾਂਗਰਸੀ ਆਗੂ ਉਨ੍ਹਾਂ ਦੇ ਘਰ ਗਏ ਸੀ ਪਰ ਕੇ. ਪੀ. ਆਪਣੀ ਗੱਲ ਉਤੇ ਅੜੇ ਹੋਏ ਹਨ।


