ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗੱਠਜੋੜ ਉੱਤੇ ਆਖਰਕਾਰ ਫੈਸਲਾ ਲੈ ਲਿਆ ਹੈ | ਦੋਵੇਂ ਪਾਰਟੀਆਂ ਦਿੱਲੀ ਅਤੇ ਹਰਿਆਣਾ ਵਿਚ ਇਕਜੁੱਟ ਹੋ ਕੇ ਚੋਣਾਂ ਲੜ ਸਕਦੀਆਂ ਹਨ | ਪੰਜਾਬ ‘ਤੇ ਛੇਤੀ ਹੀ ਫੈਸਲਾ ਹੋਵੇਗਾ | ਹਾਲਾਂਕਿ ਦਿੱਲੀ ਅਤੇ ਹਰਿਆਣਾ ਵਿਚ ਦੋਵੇਂ ਪਾਰਟੀਆਂ ਕਿੰਨੀਆਂ ਸੀਟਾਂ ਉੱਤੇ ਗਠਜੋੜ ਕਰਨਗੀਆਂ, ਇਸ ਬਾਰੇ ਹਾਲੇ ਫੈਸਲਾ ਨਹੀਂ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਦਿੱਲੀ ਵਿੱਚ 4 ਸੀਟਾਂ ਉੱਤੇ ਆਪ ਤੇ 3 ਸੀਟਾਂ ਉੱਤੇ ਕਾਂਗਰਸ ਚੋਣ ਲੜ੍ਹ ਸਕਦੀ ਹੈ।
ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਆਪਣੇ ਚੋਣ ਮਨੋਰਥ ਪੱਤਰ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੁੱਦਾ ਦਿੱਲੀ ਨੂੰ ਪੂਰਣ ਰਾਜ ਦਾ ਦਰਜਾ ਦੀ ਮੰਗ ਨੂੰ ਸ਼ਾਮਲ ਕਰ ਸਕਦੀ ਹੈ। ਮੈਨਿਫੈਸਟੋ ਦੇ 6 ਮਹੀਨਿਆਂ ਦੇ ਅੰਦਰ, ਐਨਡੀਐਮਸੀ ਖੇਤਰ ਨੂੰ ਸ਼ਾਮਲ ਕਰਕੇ ਸੰਪੂਰਨ ਰਾਜ ਦੇ ਦਰਜੇ ਦੀ ਮੰਗ ਰੱਖੀ ਜਾਵੇਗੀ। ਜਦੋਂ ਤੱਕ ਪੂਰੇ ਰਾਜ ਦਾ ਦਰਜਾ ਨਹੀਂ ਮਿਲੇਗਾ ਉਦੋਂ ਤੱਕ ਦਿੱਲੀ ਵਿੱਚ ਐਲਜੀ ਦਾ ਸਾਸ਼ਨ ਹੋਵੇਗਾ।
Watch Video
