ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਦੇ ਸੈਕਟਰ 23 ਵਿਚ ਕਾਰ ਵਿਚ ਧਮਾਕਾ ਹੋਇਆ ਹੈ | ਇਹ ਧਮਾਕਾ ਕਾਰ ਵਿਚ ਰੱਖੇ ਸਿਲੰਡਰ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ | ਧਮਾਕੇ ਕਾਰਨ ਕਾਰ ਵਿਚ ਬੈਠਾ ਨੌਜਵਾਨ ਜਿਉਂਦਾ ਸੜ ਗਿਆ |
ਮ੍ਰਿਤਕ ਦੀ ਪਛਾਣ ਰੋਹਨ ਦੱਸਿਆ ਜਾ ਰਿਹਾ ਹੈ | ਜਾਣਕਾਰੀ ਮੁਤਾਬਕ ਰੋਹਨ ਸੈਕਟਰ 23 ਦਾ ਹੀ ਰਹਿਣ ਵਾਲਾ ਸੀ। ਉਹ ਸੀਏ ਦੀ ਤਿਆਰੀ ਕਰ ਰਿਹਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਪਰੇਸ਼ਾਨੀ ਵਿਚੋਂ ਲੰਘ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
Watch Video
