ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਚ ਬਿਊਟੀ ਪਾਲਰ ਚਲਾਉਣ ਵਾਲੀ ਕੁੜੀ ਨੂੰ ਸੀਆਈਏ ਸਟਾਫ ਦੀ ਪੁਲਿਸ ਵਲੋਂ ਚੁੱਕਿਆ ਗਿਆ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਕੁੜੀ ਦੇ ਪਰਿਵਾਰ ਵੱਲੋਂ ਪੁਲਿਸ ਤੇ ਇਲਜ਼ਮ ਲਗਾਏ ਜਾ ਰਹੇ ਹਨ ਕਿ ਇਕ ਹਫਤੇ ਤੋਂ ਕੁੜੀ ਦੀ ਕੋਈ ਸੂਹ ਨਹੀਂ ਮਿਲੀ।
ਪਰਿਵਾਰ ਦਾ ਇਹ ਵੀ ਕਹਿਣਾ ਹੈ ਇਕ ਹਫਤੇ ਤੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ। ਪਰ ਹਾਲੇ ਤੱਕ ਉਨ੍ਹਾਂ ਨੂੰ ਕੁੜੀ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਵਲੋਂ ਕੁੜੀ ਦੇ ਘਰ ਨੂੰ ਵੀ ਤਾਲਾ ਲਗਾਇਆ ਗਿਆ ਹੈ। ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ।

