ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ‘ਚ ਬੱਚਿਆਂ ਤੋਂ ਜਪੁਜੀ ਸਾਹਿਬ ਸੁਣ ਕੇ ਬਰਗਰ ਖਵਾਉਣ ਵਾਲਾ ਇਕ ਵਾਰ ਫਿਰ ਤੋਂ ਸੁਰਖੀਆਂ ਚ ਆ ਗਿਆ ਹੈ। ਦਸ ਦਈਏ ਕਿ ਬਰਗਾਰ ਬਾਬਾ ਦੇ ਨਾਂ ਤੋਂ ਮਸ਼ਹੁਰ ਭਾਈ ਰਵਿੰਦਰਪਾਲ ਸਿੰਘ ਲੁਧਿਆਣਾ ਤੋਂ MP ਦੀ ਚੋਣ ਲੜਣ ਦੀ ਤਿਆਰੀ ਕਰ ਲਈ ਹੈ।
ਇਸ ਤੇ ਬਰਗਰ ਬਾਬਾ ਦਾ ਕਹਿਣਾ ਹੈ ਕਿ ਉਹ ਮਾਨਵਤਾ ਦੀ ਸੇਵਾ ਕਰਨੇਾ ਚਾਹੁੰਦੇ ਹਨ ਤੇ ਉਹਨਾਂ ਨੇ ਇਸ ਕੰਮ ਨੂੰ ਵੀ ਨਸ਼ਾ ਦੇ ਖਿਲਾਫ ਲੜਾਈ ਲੜ ਕੇ ਹੀ ਸ਼ੁਰੂ ਕੀਤਾ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਲੋਕਾਂ ਦੇ ਹਿੱਤ ਲਈ ਉਹ ਚੋਣ ਲੜਣਗੇ ਜਿਸ ਤੋਂ ਬਾਅਦ ਸਭ ਛੋਟੇ ਤੇ ਵੱਡੇ ਸਭ ਬਰਾਬਰ ਹੋ ਜਾਣਗੇ।
