8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਾਲਾਨਾ ਪ੍ਰੀਖਿਆ ਦੇ ਪੈਟਰਨ ‘ਚ ਕੀਤੇ ਇਹ ਵੱਡੇ ਬਦਲਾਅ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਨਾਲ ਸਬੰਧਤ ਸਾਲਾਨਾ ਪ੍ਰੀਖਿਆਵਾਂ ਦਾ ਪੈਟਰਨ ਬਦਲ ਦਿੱਤਾ ਹੈ। ਅਕਾਦਮਿਕ ਸਾਲ 2023-24 ’ਚ ਵਿਸ਼ਾਵਾਰ ਪੈਟਰਨ ਨੂੰ ਤਿੰਨ…

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਨਾਲ ਸਬੰਧਤ ਸਾਲਾਨਾ ਪ੍ਰੀਖਿਆਵਾਂ ਦਾ ਪੈਟਰਨ ਬਦਲ ਦਿੱਤਾ ਹੈ। ਅਕਾਦਮਿਕ ਸਾਲ 2023-24 ’ਚ ਵਿਸ਼ਾਵਾਰ ਪੈਟਰਨ ਨੂੰ ਤਿੰਨ ਸ਼ੇ੍ਰਣੀਆਂ (ਏ, ਬੀ, ਸੀ) ’ਚ ਵੰਡਿਆ ਗਿਆ ਹੈ। ਗਰੁੱਪ ਏ ਅਤੇ ਬੀ ਨਾਲ ਸਬੰਧਤ ਸਾਰੇ 21 ਵਿਸ਼ਿਆਂ ਦੇ ਪ੍ਰਸ਼ਨ-ਪੱਤਰ ਸਕੂਲ ਸਿੱਖਿਆ ਬੋਰਡ ਆਪ ਜਾਰੀ ਕਰੇਗਾ।

ਸਾਲਾਨਾ ਇਮਤਿਹਾਨਾਂ ’ਚ ਹਰੇਕ ਵਿਦਿਆਰਥੀ ਨੂੰ 9 ਵਿਸ਼ਿਆਂ ਦੇ 600 ਅੰਕਾਂ ਦੀ ਪ੍ਰੀਖਿਆ ਦੇਣੀ ਹੋਵੇਗੀ ਜਿਨ੍ਹਾਂ ’ਚੋਂ ਗਰੁੱਪ ਏ ਸਾਰੇ 6 ਵਿਸ਼ਿਆਂ ’ਚ ਪਾਸ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਗਰੁੱਪ ਬੀ ਦੇ 15 ਵਿਸ਼ਿਆਂ ’ਚੋਂ ਕੋਈ ਤਿੰਨ ਵਿਸ਼ਿਆਂ ਦੀ ਚੋਣ ਕਰ ਕੇ ਪ੍ਰੀਖਿਆ ਵਿਚ ਅਪੀਅਰ ਹੋਣਾ ਜ਼ਰੂਰੀ ਹੈ। ਨਵੇਂ ਹੁਕਮਾਂ ਅਨੁਸਾਰ ਪ੍ਰਯੋਗੀ ਪ੍ਰੀਖਿਆਵਾਂ ਵਾਲੇ ਵਿਸ਼ਿਆਂ ’ਚੋਂ ਸਿਰਫ਼ ਕੰਪਿਊਟਰ ਵਿਗਿਆਨ ਦਾ ਮੁਲਾਂਕਣ ਹੀ ਬੋਰਡ ਵੱਲੋਂ ਕੀਤਾ ਜਾਵੇਗਾ ਜਦੋਂਕਿ ਸਰੀਰਕ ਸਿੱਖਿਆ ਸਮੇਤ 12 ਵਿਸ਼ਿਆਂ ਦੇ ਮੁਲਾਂਕਣ ਹੁਣ ਸਕੂਲ ਪੱਧਰ ’ਤੇ ਹੀ ਹੋਣਗੇ।

ਨਵੇਂ ਪੈਮਾਨੇ ਅਨੁਸਾਰ ਹਰੇਕ ਪ੍ਰੀਖਿਆਰਥੀ ਨੂੰ ਪਾਸ ਹੋਣ ਲਈ ਲਿਖ਼ਤੀ, ਪ੍ਰਯੋਗੀ ਅਤੇ ਅੰਦਰੂਨੀ ਮੁਲਾਂਕਣ ਮਿਲਾ ਕੇ 33 ਫ਼ੀਸਦ ਅੰਕ ਪ੍ਰਾਪਤ ਕਰਨੇ ਹੋਣਗੇ ਬੇਸ਼ੱਕ ਕਿਸੇ ਵਿਦਿਆਰਥੀ ਨੇ ਲਿਖ਼ਤੀ ਪ੍ਰੀਖਿਆ ’ਚ 25 ਫ਼ੀਸਦੀ ਅੰਕ ਹੀ ਪ੍ਰਾਪਤ ਕੀਤੇ ਹੋਣ। ਵਿਸ਼ਿਆਂ ਦੇ ਤੀਜੇ ਗਰੁੱਪ ਸੀ ’ਚ ਸਿਰਫ਼ ‘ਸਵਾਗਤ ਜ਼ਿੰਦਗੀ’ ਵਿਸ਼ੇ ਨੂੰ ਥਾਂ ਦਿੱਤੀ ਗਈ ਹੈ ਜਿਸ ਨੂੰ ਇਸ ਵਰ੍ਹੇ ਲਿਖਤੀ ਪ੍ਰੀਖਿਆਵਾਂ ਦੀ ਸ਼ੇ੍ਰਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ

Leave a Reply

Your email address will not be published. Required fields are marked *