ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੰਨਾ ਮਿੱਲ ਧੂਰੀ ਖਿਲਾਫ ਕਿਸਾਨਾਂ ਦੀ ਲਗਭਗ 70 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਬੀਤੇ ਦਿਨੀਂ 4 ਕਿਸਾਨ ਸਲਫਾਸ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਤਹਿਸੀਲ ਕੰਪਲੈਕਸ ਦੀ ਛੱਤ ‘ਤੇ ਚੜ ਗਏ ਸਨ। ਇਨ੍ਹਾਂ ਕਿਸਾਨਾਂ ਨੂੰ ਛੱਤ ‘ਤੇ ਚੜ੍ਹੇ 27 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦਕਿ ਐਸ.ਡੀ.ਐਮ. ਧੂਰੀ, ਤਹਿਸੀਲਦਾਰ ਧੂਰੀ ਅਤੇ ਤਹਿਸੀਲਦਾਰ ਕੰਪਲੈਕਸ ਦੇ 17 ਦੇ ਕਰੀਬ ਮੁਲਾਜ਼ਮ ਵੀ ਕਿਸਾਨਾਂ ਨੇ 27 ਘੰਟਿਆਂ ਤੋਂ ਬੰਧਕ ਬਣਾਏ ਹੋਏ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਤਹਿਸੀਲ ਕੰਪਲੈਕਸ ਦੀ ਚਾਰਦੀਵਾਰੀ ਅੰਦਰ ਕਿਸਾਨਾਂ ਦਾ ਧਰਨਾ ਬੀਤੇ ਦਿਨ ਤੋਂ ਜਾਰੀ ਹੈ।
ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਗੰਨਾ ਮਿੱਲ ਮਾਲਕਾਂ ਨਾਲ ਮੀਟਿੰਗ ਕਰ ਕੇ ਇਸ ਮਾਮਲੇ ਦਾ ਸਥਾਈ ਹੱਲ ਕੱਢਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਐਸ.ਡੀ.ਐਮ. ਤਹਿਸੀਲਦਾਰ ਸਮੇਤ ਕਈ ਮੁਲਾਜ਼ਮਾਂ ਨੂੰ ਬੀਤੀ ਰਾਤ ਤਹਿਸੀਲ ਕੰਪਲੈਕਸ ਵਿਖੇ ਹੀ ਗੁਜ਼ਾਰਨੀ ਪਈ ਸੀ |
Watch Video
