ਘੋੜਿਆਂ ਦੀ ਤਿੰਨ ਦਿਨਾਂ ਚੈਂਪਿਅਨਸ਼ਿਪ ਦੇ ਹੋਏ ਮੁਕਾਬਲੇ, 5 ਸਾਲ ਦੇ ਸ਼ਾਨ ਦੀ ਕੀਮਤ 10 ਕਰੋੜ ਰੁਪਏ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਜਿਲਾ ਫ਼ਰੀਦਕੋਟ ਵਿਚ ਘੋੜਿਆਂ ਦੀ ਪਹਿਲੀ ਵਾਰ ਹੋਈ ਤਿਨ ਦਿਨਾਂ ਚੈਂਪਿਅਨਸ਼ਿਪ ਦੇ ਸਮਾਪਤੀ ਵਾਲੇ ਦਿਨ ਵੱਖ ਵੱਖ ਨਸਲਾਂ ਦੇ ਆਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਜਿਲਾ ਫ਼ਰੀਦਕੋਟ ਵਿਚ ਘੋੜਿਆਂ ਦੀ ਪਹਿਲੀ ਵਾਰ ਹੋਈ ਤਿਨ ਦਿਨਾਂ ਚੈਂਪਿਅਨਸ਼ਿਪ ਦੇ ਸਮਾਪਤੀ ਵਾਲੇ ਦਿਨ ਵੱਖ ਵੱਖ ਨਸਲਾਂ ਦੇ ਆਏ 500 ਦੇ ਕਰੀਬ ਘੋੜਿਆਂ ਦੇ ਹੋਏ ਮੁਕਾਬਲੈ ਮਾਰਵਾੜੀ ਨਸਲ ਦੇ 5 ਸਾਲਾ ਉਮਰ ਦੇ ਅਲੀਸ਼ਾਨ ਦੇ ਪੋਤਰੇ ਸ਼ਾਨ ਨੇ ਚੈਂਪਿਅਨਸ਼ਿਪ ਵਿੱਚ ਆਪਣੀ ਸ਼ਾਨ ਦੇ ਝੰਡੇ ਗੱਡ ਆਪਣੀ ਸ਼ਾਨ ਛੇਵੀਂ ਵਾਰ ਬਣਾਈ।ਦੂਜਾ ਸਥਾਨ ਲੁਧਿਆਣਾ ਦੇ ਦਨਰਾਜ ਨੇ ਅਤੇ ਤੀਜਾ ਇਆਲੀ ਦੇ ਲਾਲਰਤਨ ਨੇ ਕੀਤਾ ਹਾਸਲ ।

ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ 500 ਕਰੀਬ ਦੇ ਨਸਲੀ ਘੋੜੇ ਹਿਸਾ ਲੈਣ ਲਈ ਪਹੁੰਚੇ ਸਨ। ਜੇਤੂਆਂ ਨੂੰ ਇਨਾਮ ਵੰਡਣ ਲਈ ਉਚੇਚੇ ਤੌਰ ਤੇ ਪਹੁੰਚੇ ਕੇਬੀਨੇਟ ਮੰਤਰੀ ਪਸ਼ੂ ਪਾਲਣ ਵਿਭਾਗ ਬਲਵੀਰ ਸਿੰਘ ਸਿੱਧੂ ਨੇ ਕਿਹਾ ਕੇ ਇਸ ਤਰ੍ਹਾਂ  ਦੇ ਚੈਂਪਿਅਨਸ਼ਿਪ ਨਾਲ ਪੰਜਾਬ ਦੇ ਕਿਸਾਨਾਂ ਨੂੰ ਖੇਤੀ  ਦੇ ਨਾਲ ਨਾਲ ਘੋੜਿਆਂ ਦੇ ਵਪਾਰ ਦਾ ਸਹਾਇਕ ਧੰਦਾ ਕਰਨ ਲਈ ਪ੍ਰੇਰਨਾ ਮਿਲਦੀ ਹੈ,ਉਨ੍ਹਾਂ ਇਸ ਚੈਂਪੀਅਨ ਦੇ ਜੇਤੂ ਘੋੜਿਆਂ ਦੇ ਮਾਲਕਾਂ ਨੂੰ  ਕੁਲ 24 ਲੱਖ ਰੁ ਅਤੇ ਪਹਿਲੇ ਸਥਾਨ ਵਾਲੇ ਨੂੰ ਇੱਕ ਲੱਖ ਨਗਦ ਅਤੇ ਮੋਟਰਸਾਇਕਿਲ ਦੇ ਕੇ ਸਨਮਾਨਿਤ ਕੀਤਾ ਅਤੇ 136 ਦੇ ਕਰੀਬ ਹੋਰ ਵੀ ਇਨਾਮ ਦਿੱਤੇ |

Watch Video 

Leave a Reply

Your email address will not be published. Required fields are marked *