ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਲੀਗਲ ਵਿੰਗ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸੁਖਬੀਰ ਬਾਦਲ ਨੇ ਮਾਲਵਾ ਜ਼ੋਨ-1 ਤੋਂ ਗੁਰਮੀਤ ਸਿੰਘ ਮਾਨ, ਮਾਲਵਾ ਜ਼ੋਨ-2 ਤੋਂ ਰਾਜਬੀਰ ਸਿੰਘ ਗਰੇਵਾਲ, ਮਾਲਵਾ ਜ਼ੋਨ-3 ਤੋਂ ਸ਼੍ਰੀ ਸ਼ਿਵ ਸ਼ਰਮਾ ਨੂੰ ਤੇ ਦੋਆਬਾ ਜ਼ੋਨ‘ਚ ਦਮਨਬੀਰ ਸਿੰਘ ਚਿੱਟੀ ਨੂੰ ਨਿਯੁਕਤ ਕੀਤਾ ਹੈ। ਦਸ ਦਈਏ ਕਿ ਸੁਖਬੀਰ ਬਾਦਲ ਨੇ ਲੀਗਲ ਵਿੰਗ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨਾਲ ਸਲਾਹ ਮਸ਼ਵਰਾ ਕਰਕੇ ਲੀਗਲ ਵਿੰਗ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ ਕੀਤਾ ਹੈ।

